ਕਿੱਕੀ ਢਿੱਲੋਂ ਨੇ ਕੀਤੀ ਸਾਦਿਕ ਮੰਡੀ ''ਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ
Monday, Oct 02, 2017 - 03:16 PM (IST)

ਸਾਦਿਕ (ਪਰਮਜੀਤ)- ਸਥਾਨਕ ਦਾਣਾ ਮੰਡੀ 'ਚ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਰਾਜੀਵ ਪ੍ਰਾਸ਼ਰ ਨੇ ਸੋਨੂੰ ਰਾਜਪਾਲ ਦੀ ਦੁਕਾਨ 'ਤੇ ਝੋਨੇ ਦਾ ਸਮਰਥਨ ਮੁੱਲ 1590 ਰੁਪਏ ਪ੍ਰਤੀ ਕੁਵਿੰਟਲ ਲਗਾ ਕੇ ਮਾਰਕਫੈਡ ਅਤੇ ਪਨਸਪ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਉਨਾਂ ਨਾਲ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਅਤਿੰਦਰ ਕੌਰ, ਜ਼ਿਲਾ ਮੈਨੇਜਰ ਪਨਸਪ ਦੀਪਕ ਸਵਰਨ, ਮੋਨਿਕਾ ਮੈਡਮ ਡੀ. ਐਮ ਮਾਰਕਫੈਡ ਅਤੇ ਵੱਖ ਵੱਖ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿੱਕੀ ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਅਦਾਇਗੀ ਕਰਨ ਲਈ ਬਾਰਦਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਮੰਡੀਆਂ 'ਚ ਸਾਫ ਅਤੇ ਸੁੱਕੇ ਝੋਨੇ ਦੀਆਂ ਢੇਰੀਆਂ ਦੀ ਰੋਜ਼ਾਨਾ ਬੋਲੀ ਹੋਵੇਗੀ ਤੇ ਕਿਸਾਨ, ਮਜਦੂਰਾਂ, ਆੜ੍ਹਤੀਆਂ ਤੇ ਟਰੱਕ ਵਾਲਿਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕੁਲਬੀਰ ਸਿੰਘ ਮੱਤਾ ਜ਼ਿਲਾ ਮੰਡੀ ਅਫਸਰ ਫਰੀਦਕੋਟ, ਪ੍ਰਿਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ, ਅਮਨਦੀਪ ਸਿੰਘ ਸੇਖੋਂ ਖਰੀਦ ਇੰਸਪੈਕਟਰ ਆਦਿ ਹੋਰ ਮੈਂਬਰ ਮੌਜੂਦ ਸਨ।