ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਬਾਇਕ ਟੈਕਸੀਆਂ ਖ਼ਿਲਾਫ਼ STA ਨੇ ਕੀਤੀ ਕਾਰਵਾਈ, ਚਲਾਨ ਕੱਟੇ ਤੇ ਲਾਇਆ ਜੁਰਮਾਨਾ

Thursday, Oct 05, 2023 - 04:37 PM (IST)

ਚੰਡੀਗੜ੍ਹ (ਰਜਿੰਦਰ ਸ਼ਰਮਾ) : ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਨੇ ਸ਼ਹਿਰ ’ਚ ਵੱਖ-ਵੱਖ ਕੰਪਨੀਆਂ ਵਲੋਂ ਚੱਲ ਰਹੀਆਂ ਗੈਰ-ਕਾਨੂੰਨੀ ਬਾਈਕ ਟੈਕਸੀਆਂ ਖਿਲਾਫ ਸਖ]ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ 25 ਬਾਈਕ ਟੈਕਸੀ ਡਰਾਈਵਰਾਂ ਦੇ ਚਲਾਨ ਕੱਟੇ ਗਏ। ਮੋਟਰ ਵ੍ਹੀਕਲ ਇੰਸਪੈਕਟਰ (ਐੱਮ. ਵੀ. ਆਈ.) ਦੇ ਹੁਕਮਾਂ ’ਤੇ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ। ਇਨ੍ਹਾਂ ਸਾਰਿਆਂ ਦੇ ਪ੍ਰਾਈਵੇਟ ਨੰਬਰ ਪਲੇਟਾਂ ’ਤੇ ਵਪਾਰਕ ਗਤੀਵਿਧੀਆਂ ਕਰਨ ਕਾਰਨ ਚਲਾਨ ਕੱਟੇ ਜਾ ਰਹੇ ਹਨ। ਸਾਰਿਆਂ ’ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ।

ਐੱਸ. ਟੀ. ਏ. ਅਨੁਸਾਰ ਸ਼ਹਿਰ ਵਿਚ ਚਿੱਟੀਆਂ ਨੰਬਰ ਪਲੇਟਾਂ ’ਤੇ ਚੱਲ ਰਹੀਆਂ ਸਾਰੀਆਂ ਬਾਈਕ ਟੈਕਸੀਆਂ ਗ਼ੈਰ-ਕਾਨੂੰਨੀ ਹਨ। ਐੱਸ. ਟੀ. ਏ. ਵਲੋਂ ਉਨ੍ਹਾਂ ਨੂੰ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਹੈ। ਵਿਭਾਗ ਅਨੁਸਾਰ ਟੀਮ ਵਲੋਂ ਰੋਜ਼ਾਨਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ 25 ਤੋਂ 30 ਚਲਾਨ ਕੀਤੇ ਜਾ ਰਹੇ ਹਨ। ਬੁੱਧਵਾਰ ਵਿਭਾਗ ਦੀ ਟੀਮ ਵਲੋਂ ਏਲਾਂਤੇ ਮਾਲ ਦੇ ਆਲੇ-ਦੁਆਲੇ ਨਾਕਾਬੰਦੀ ਕੀਤੀ ਗਈ ਅਤੇ ਚਿੱਟੀ ਨੰਬਰ ਪਲੇਟ ’ਤੇ ਚੱਲਣ ਵਾਲੀਆਂ ਬਾਈਕ ਟੈਕਸੀਆਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ ਗਏ।

ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ

ਨਿਯਮਾਂ ਮੁਤਾਬਕ ਚਿੱਟੇ ਰੰਗ ਵਾਲੀਆਂ ਨੰਬਰ ਪਲੇਟਾਂ ’ਤੇ ਵਪਾਰਕ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਇਸ ਲਈ ਐੱਸ. ਟੀ. ਏ. ਵਲੋਂ ਇਕ ਵੱਖਰੀ ਪੀਲੀ ਨੰਬਰ ਪਲੇਟ ਜਾਰੀ ਕੀਤੀ ਜਾਂਦੀ ਹੈ। ਕੈਬ ਡਰਾਈਵਰਾਂ ਦੀਆਂ ਵੱਖ-ਵੱਖ ਯੂਨੀਅਨਾਂ ਕਈ ਮਹੀਨਿਆਂ ਤੋਂ ਬਾਈਕ ਟੈਕਸੀਆਂ ’ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਸਨ। ਹਾਲ ਹੀ ਵਿਚ ਕਈ ਕੈਬ ਡਰਾਈਵਰ ਯੂਨੀਅਨਾਂ ਨੇ ਐੱਸ. ਟੀ. ਏ. ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਵੀ ਕੀਤੀ ਸੀ। ਇਸ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ। ਐੱਸ. ਟੀ. ਏ. ਵਲੋਂ ਦੱਸਿਆ ਗਿਆ ਕਿ ਚਲਾਨ ਕੱਟਣ ਦੀ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ

ਬਿਨਾਂ ਪਰਮਿਟ ਟੈਂਪੂ ਟ੍ਰੈਵਲਰਾਂ ਖਿਲਾਫ ਵੀ ਸ਼ੁਰੂ ਕੀਤੀ ਕਾਰਵਾਈ
ਇਸ ਤੋਂ ਇਲਾਵਾ ਵਿਭਾਗ ਨੇ ਹਿਮਾਚਲ ਤੋਂ ਆਉਣ ਵਾਲੇ ਗੈਰ-ਕਾਨੂੰਨੀ ਟੈਂਪੂ ਟ੍ਰੈਵਲਰਾਂ ਵਾਲਿਆਂ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਵੀ ਸ਼ਹਿਰ ’ਚ ਕਈ ਟੈਂਪੂ ਟ੍ਰੈਵਲਰਾਂ ਨੂੰ ਰੋਕ ਕੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਉਨ੍ਹਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਸਕੱਤਰ ਸਟੇਟ ਟਰਾਂਸਪੋਰਟ ਅਥਾਰਟੀ ਰੁਪੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਵੀ ਸੂਬੇ ਤੋਂ ਬਿਨਾਂ ਪਰਮਿਟ ਆਉਣ ਵਾਲੇ ਟੈਂਪੂ ਟ੍ਰੈਵਲਰਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਟੀਮ ਰੋਜ਼ਾਨਾ ਚੈਕਿੰਗ ਕਰ ਰਹੀ ਹੈ ਅਤੇ ਚਲਾਨ ਵੀ ਜਾਰੀ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News