ਪ੍ਰਵਾਸੀਆਂ ਬਾਰੇ SSP ਦਾ ਵੱਡਾ ਬਿਆਨ! ਵਿਰੋਧ ਕਰਨ ਵਾਲਿਆਂ ਤੇ ਮਕਾਨ ਮਾਲਕਾਂ ਨੂੰ ਕਹਿ ਦਿੱਤੀਆਂ ਆਹ ਗੱਲਾਂ

Thursday, Sep 18, 2025 - 04:10 PM (IST)

ਪ੍ਰਵਾਸੀਆਂ ਬਾਰੇ SSP ਦਾ ਵੱਡਾ ਬਿਆਨ! ਵਿਰੋਧ ਕਰਨ ਵਾਲਿਆਂ ਤੇ ਮਕਾਨ ਮਾਲਕਾਂ ਨੂੰ ਕਹਿ ਦਿੱਤੀਆਂ ਆਹ ਗੱਲਾਂ

ਖੰਨਾ (ਬਿਪਨ): ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ। ਕੁਝ ਜਥੇਬੰਦੀਆਂ ਵੱਲੋਂ ਵੀ ਪ੍ਰਵਾਸੀਆਂ ਦੇ ਅਧਿਕਾਰ ਸੀਮਿਤ ਕਰਨ ਦੀਆਂ ਮੰਗਾਂ ਉਠਾਈਆਂ ਜਾ ਰਹੀਆਂ ਸਨ। ਇਸੇ ਦਰਮਿਆਨ ਖੰਨਾ ਦੀ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਦਾ ਪ੍ਰਵਾਸੀਆਂ ਬਾਰੇ ਵੱਡਾ ਬਿਆਨ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਘੋਰ ਕਲਯੁਗ : ਪੰਜਾਬ 'ਚ ਆਹ ਕੀ ਹੋਈ ਜਾਂਦਾ, 9 ਸਾਲਾ ਜਵਾਕ ਕਰ ਗਿਆ 3 ਸਾਲਾ ਕੁੜੀ ਨਾਲ ਗੰਦਾ ਕੰਮ

ਡਾ. ਜੋਤੀ ਯਾਦਵ ਨੇ ਕਿਹਾ ਕਿ ਹਰ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੈ, ਉਸ ਨੂੰ ਸੰਵਿਧਾਨ ਅਨੁਸਾਰ ਇੱਕੋ ਵਰਗੇ ਅਧਿਕਾਰ ਹਨ। ਸੰਵਿਧਾਨ ਹਰ ਨਾਗਰਿਕ ਨੂੰ ਦੂਜੀ ਜਗ੍ਹਾ ਜਾ ਕੇ ਕੰਮ ਕਰਨ ਦਾ ਹੱਕ ਦਿੰਦਾ ਹੈ। ਇਸ ਲਈ ਅੰਦਰਲੇ-ਬਾਹਰਲੇ ਨਾਗਰਿਕ ਵਾਲੀ ਕੋਈ ਗੱਲ ਖੰਨਾ ਵਿਚ ਨਹੀਂ ਹੈ ਤੇ ਨਾ ਹੀ ਹੋਣੀ ਚਾਹੀਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ੁਸ਼ਖ਼ਬਰੀ

ਇਸ ਦੇ ਨਾਲ ਹੀ ਐੱਸ. ਐੱਸ. ਪੀ. ਯਾਦਵ ਨੇ ਇਹ ਵੀ ਕਿਹਾ ਕਿ ਜੇ ਕੋਈ ਵੀ ਮਕਾਨ ਮਾਲਕ ਆਪਣੇ ਘਰ ਵਿਚ ਕਿਸੇ ਨੂੰ ਕਿਰਾਏ ‘ਤੇ ਰੱਖਦਾ ਹੈ ਤਾਂ ਉਸ ਦਾ ਫਰਜ਼ ਬਣਦਾ ਹੈ ਕਿ ਉਹ ਕਿਰਾਏਦਾਰ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰ ਕਰਵਾਏ। ਇਹ ਲਾਜ਼ਮੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News