SSOC ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ’ਚ ਕੀਤਾ ਪੇਸ਼, ਇੰਨੇ ਦਿਨ ਦਾ ਮਿਲਿਆ ਪੁਲਸ ਰਿਮਾਂਡ

Tuesday, Dec 27, 2022 - 12:49 AM (IST)

SSOC ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ’ਚ ਕੀਤਾ ਪੇਸ਼, ਇੰਨੇ ਦਿਨ ਦਾ ਮਿਲਿਆ ਪੁਲਸ ਰਿਮਾਂਡ

ਅੰਮ੍ਰਿਤਸਰ (ਜ. ਬ.) : ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਵਿੱਚ ਸ਼ਾਮਲ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੋਮਵਾਰ ਐੱਸ. ਐੱਸ. ਓ. ਸੀ. (ਸਟੇਟ ਆਪ੍ਰੇਸ਼ਨ ਸੈੱਲ) ਦੀ ਟੀਮ ਨੇ ਪੂਰੀ ਟੀਮ ਸਮੇਤ ਅੰਮ੍ਰਿਤਸਰ ਅਦਾਲਤ ’ਚ ਪੇਸ਼ ਕੀਤਾ। ਗੈਂਗਸਟਰ ਭਗਵਾਨਪੁਰੀਆ ’ਤੇ ਗੈਂਗਸਟਰ ਹੈਰੀ ਚੱਠਾ ਅਤੇ ਕੁਝ ਹੋਰ ਲੋਕਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਦਾ ਦੋਸ਼ ’ਚ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਗੁਰੂ ਨਗਰੀ ਦੇ ਅਕਸ ਨੂੰ ਢਾਹ ਲਾ ਰਹੇ ਹਨ ਕੁਝ ਏਜੰਟ, ਵੀਡੀਓ ਹੋ ਰਹੀ ਵਾਇਰਲ

ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਨੂੰ ਸੁਣਨ ਉਪਰੰਤ ਉਸ ਨੂੰ ਐੱਸ. ਐੱਸ. ਓ. ਸੀ. ਦੀ ਟੀਮ ਨੂੰ 7 ਦਿਨਾਂ (2 ਜਨਵਰੀ ਤੱਕ) ਦੇ ਰਿਮਾਂਡ ’ਤੇ ਸੌਂਪਣ ਨੂੰ ਹੁਕਮ ਜਾਰੀ ਕੀਤੇ।


author

Mandeep Singh

Content Editor

Related News