ਐਸ. ਐਸ. ਏ, ਰਮਸਾ ਅਤੇ 5,178 ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ: ਸਿੱਖਿਆ ਮੰਤਰੀ

Saturday, Mar 09, 2019 - 04:27 PM (IST)

ਐਸ. ਐਸ. ਏ, ਰਮਸਾ ਅਤੇ 5,178 ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ: ਸਿੱਖਿਆ ਮੰਤਰੀ

ਅੰਮ੍ਰਿਤਸਰ-ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦੱਸਿਆ ਹੈ ਕਿ ਹਾਲ ਹੀ 'ਚ ਹੋਈ ਕੈਬਨਿਟ ਮੀਟਿੰਗ ਦੇ ਫੈਸਲੇ ਅਨੁਸਾਰ 5178, ਐਸ.ਐਸ.ਏ. ਅਤੇ ਰਮਸਾ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ 'ਚ ਇਨਾਂ ਦਾ ਪ੍ਰੋਬੇਸ਼ਨ ਪੀਰੀਅਡ ਤਿੰਨ ਸਾਲ ਤੋਂ ਘੱਟ ਕਰਕੇ 2 ਸਾਲ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਅਧਿਆਪਕਾਂ ਦੀਆਂ ਹੋਰ ਮੰਗਾਂ ਦੇ ਹੱਲ ਲਈ ਉਚ-ਤਾਕਤੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਕਿ ਤਿੰਨ ਮਹੀਨਿਆਂ 'ਚ ਆਪਣੀ ਰਿਪੋਰਟ ਕੈਬਨਿਟ ਨੂੰ ਦੇਵੇਗੀ, ਜਿਸ ਉਤੇ ਕੈਬਨਿਟ ਅਗਲਾ ਫੈਸਲਾ ਲਵੇਗੀ। ਸ੍ਰੀ ਸੋਨੀ ਨੇ ਦੱਸਿਆ ਕਿ ਸਿੱਖਿਆ ਵਿਭਾਗ 'ਚ ਕੰਮ ਕਰਦੇ ਨਾਨ-ਟੀਚਿੰਗ ਅਮਲੇ, ਜਿੰਨਾਂ ਦੀਆਂ ਸੇਵਾਵਾਂ ਨਿਯਮਤ ਨਹੀਂ ਹੋਈਆਂ ਨੂੰ ਵੀ ਛੇਤੀ ਪੱਕਾ ਕੀਤਾ ਜਾਵੇਗਾ।

ਸ੍ਰੀ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਬਾਰੇ ਬੋਲਦੇ ਦੱਸਿਆ ਕਿ ਪੇਪਰਾਂ 'ਚ ਨਕਲ ਉਤੇ ਸੌ ਫੀਸਦੀ ਕੰਟਰੋਲ ਕੀਤਾ ਗਿਆ ਹੈ ਅਤੇ ਸਿੱਖਿਆ ਵਿਭਾਗ ਦੇ ਸੈਕਟਰੀ, ਡੀ.ਪੀ.ਆਈ. ਬੋਰਡ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਉਡਣ ਦਸਤੇ ਲਗਾਤਾਰ ਨਕਲ ਰੋਕਣ ਲਈ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਪੇਪਰ ਲੀਕ ਹੋਣ ਦਾ ਪੈ ਰਿਹਾ ਰੌਲਾ ਨਿਰਆਧਾਰ ਹੈ ਅਤੇ ਇਸ ਸਬੰਧੀ ਕੰਟਰੋਲਰ ਪ੍ਰੀਖਿਆਵਾਂ ਬਕਾਇਦਾ ਪੜਤਾਲ ਕਰਕੇ ਬਿਆਨ ਦੇ ਚੁੱਕੇ ਹਨ।

ਸ੍ਰੀ ਸੋਨੀ ਨੇ ਦੱਸਿਆ ਕਿ ਹੁਣ ਸਿੱਖਿਆ ਦੇ ਸੁਨਿਹਰੀ ਯੁੱਗ ਦੀ ਸ਼ੁਰੂਆਤ ਹੈ ਅਤੇ ਅਸੀਂ ਇਸ ਨੂੰ ਇਕ ਮਿਸ਼ਨ ਲੈ ਕੇ ਕੰਮ ਕਰ ਰਹੇ ਹਾਂ। ਉਨਾਂ ਦੱਸਿਆ ਕਿ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਸਾਰੇ ਸਕੂਲ ਸਮਾਰਟ ਕਲਾਸਾਂ ਨਾਲ ਬਣਾਏ ਜਾ ਰਹੇ ਹਨ ਅਤੇ ਪ੍ਰਾਇਮਰੀ ਸਕੂਲਾਂ ਦੀ ਮੰਗ ਉਤੇ 23 ਕਰੋੜ ਰੁਪਏ ਦੇ ਬੈਂਚ ਸਪਲਾਈ ਕੀਤੇ ਜਾ ਰਹੇ ਹਨ।


author

Iqbalkaur

Content Editor

Related News