ਕੈਪਟਨ ਦੇ ਓ.ਐੱਸ. ਡੀ ਬਾਂਸਲ ਅਤੇ ਬੀਬੀ ਭੱਟੀ ਦਾ ਜੈਨ ਸਭਾ ਨੇ ਕੀਤਾ ਸਨਮਾਨ

02/22/2018 5:58:25 PM

ਬੁਢਲਾਡਾ (ਮਨਜੀਤ) — ਐੱਸ.ਐੱਸ ਜੈਨ ਸਭਾ ਬੁਢਲਾਡਾ ਵੱਲੋਂ ਸੂਬਾ ਪੱਧਰੀ ਧਾਰਮਿਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਅੰਕਿਤ ਬਾਂਸਲ ਅਤੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਨੂੰ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਇਸ ਧਾਰਮਿਕ ਸਮਾਗਮ 'ਚ ਆਪਣਾ ਬਣਦਾ ਯੋਗਦਾਨ ਪਾ ਕੇ ਇਕ ਸ਼ਲਾਘਾਯੋਗ ਕਦਮ ਪੁੱਟਿਆ ਹੈ । 
ਇਸ ਮੌਕੇ ਅੰਕਿਤ ਬਾਂਸਲ ਅਤੇ ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਹਰ ਧਰਮ ਸਭ ਦੇ ਸਾਂਝੇ ਹੁੰਦੇ ਹਨ ਤੇ ਹਰੇਕ ਮਨੁੱਖ ਨੂੰ ਧਾਰਮਿਕ ਕੰਮਾਂ 'ਚ ਆਪਣਾ ਯੋਗਦਾਨ ਵੱਧ ਚੜ੍ਹ ਕੇ ਪਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਪ੍ਰੋਗਰਾਮ ਦੀ ਸਫਲਤਾ ਲਈ ਐੱਸ.ਐੱਸ.ਜੈਨ ਸਭਾ ਬੁਢਲਾਡਾ ਦੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ । ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਸੁਰੇਸ ਕੁਮਾਰ ਜੈਨ, ਉੱਘੇ ਸਮਾਜ ਸੇਵਕ ਰਵਿੰਦਰ ਕੁਮਾਰ ਟਿੰਕੂ,  ਜਨਰਲ ਸਕੱਤਰ ਪਦਮ ਸੈਨ ਜੈਨ, ਸਕੱਤਰ ਵਿਨੋਦ ਜੈਨ, ਕੈਸ਼ੀਅਰ ਮੁਕੇਸ਼ ਜੈਨ, ਜਾਟ ਮਹਾਂ ਸਭਾ ਦੇ ਆਗੂ ਸਤਨਾਮ ਸਿੰਘ ਸੱਤਾ, ਸੰਜੀਵ ਕੁਮਾਰ ਗਰਗ, ਦਰਸ਼ਨ ਸਿੰਘ ਟਾਹਲੀਆਂ, ਮਨਪ੍ਰੀਤ ਸਿੰਘ ਬੰਤਾ,ਨਛੱਤਰ ਕੌਰ ਬੱਛੌਆਣਾ ਤੋਂ ਇਲਾਵਾ ਹੋਰ ਵੀ ਮੋਜੂਦ ਸਨ।


Related News