ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਅੱਜ, ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਆਰੰਭ

Sunday, Apr 10, 2022 - 11:38 AM (IST)

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਅੱਜ, ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਆਰੰਭ

ਜਲੰਧਰ (ਮੋਹਨ ਪਾਂਡੇ)– ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਸ਼੍ਰੀ ਰਾਮ ਚੌਂਕ ਤੋਂ ਦੁਪਹਿਰ 1 ਵਜੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪੁਰਾਣੀ ਪ੍ਰੰਪਰਾ ਮੁਤਾਬਕ ਗੁੜ ਮੰਡੀ ਨੌਹਰੀਆਂ ਮੰਦਿਰ ਵਿਚ ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਰੱਖਿਆ ਗਿਆ, ਜਿਸਦੀ ਪੂਰਨ ਆਹੂਤੀ 10 ਅਪ੍ਰੈਲ ਨੂੰ ਸਵੇਰੇ 9 ਵਜੇ ਹੋਵੇਗੀ। ਪੰਡਿਤ ਰਾਜ ਕੁਮਾਰ ਵੱਲੋਂ ਪੂਜਾ ਕਰਵਾਉਣ ਤੋਂ ਬਾਅਦ ਜਜਮਾਨ ਵਜੋਂ ਸ਼੍ਰੀ ਵਿਜੇ ਚੋਪੜਾ ਨੇ ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਸ਼ੁਰੂ ਕਰਵਾਇਆ। ਇਸ ਤੋਂ ਪਹਿਲਾਂ ਵਰਿੰਦਰ ਸ਼ਰਮਾ ਨੇ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਿਸ਼ਨ ਲਾਲ ਨੇ ਕੀਤਾ। ਪਾਠ ਆਰੰਭ ਹੋਣ ਤੋਂ ਪਹਿਲਾਂ ਸੁਰਿੰਦਰ ਸਿੰਘ ਐਂਡ ਪਾਰਟੀ ਦੇ ਕਲਾਕਾਰਾਂ ਰਿਤੇਸ਼ ਰਾਵਤ ਅਤੇ ਤੌਸ਼ੀਨ ਦੇਸਰਾਜ ਨੇ ਰਾਮ ਮਹਿਮਾ ਦਾ ਗੁਣਗਾਨ ਕੀਤਾ।

ਇਸ ਮੌਕੇ ਮੁੱਖ ਰੂਪ ਵਿਚ ਸ਼੍ਰੀ ਰਾਮਚਰਿਤ ਮਾਨਸ ਦੇ ਪਾਠ ਦੌਰਾਨ ਮਹੰਤ ਸਮਪਤੀ ਦੇਵੀ, ਮੰਜੂ ਸ਼ਰਮਾ, ਹੇਮੰਤ ਸ਼ਰਮਾ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ, ਖਜ਼ਾਨਚੀ ਵਿਵੇਕ ਖੰਨਾ, ਐੱਮ. ਡੀ. ਸੱਭਰਵਾਲ, ਪਵਨ ਕੁਮਾਰ ਭੋਡੀ, ਗੁਲਸ਼ਨ ਸੱਭਰਵਾਲ, ਮੱਟੂ ਸ਼ਰਮਾ, ਮਨਮੋਹਨ ਕਪੂਰ, ਪ੍ਰਦੀਪ ਛਾਬੜਾ, ਹਰੀਸ਼ ਸ਼ਰਮਾ, ਅਸ਼ਵਨੀ ਬਾਵਾ, ਅਮਰਨਾਥ ਯਾਦਵ, ਰੋਹਿਤ ਵਮੋਤਰਾ, ਰੋਜ਼ੀ ਅਰੋੜਾ, ਰਾਜ ਕੁਮਾਰ ਘਈ, ਰਵਿੰਦਰ ਖੁਰਾਣਾ, ਵਿੱਕੀ ਸ਼ਰਮਾ, ਕਵਿਤਾ, ਕ੍ਰਿਸ਼ਨਾ, ਸ਼੍ਰੇਆ, ਗੀਤਾ, ਗੌਤਮ, ਗੋਪਾਲ, ਪੰਡਿਤ ਨੰਦ ਲਾਲ, ਪੰਡਿਤ ਰਾਮ ਕਰਨ, ਪੰਡਿਤ ਵਿਜੇ, ਸ਼ਸ਼ੀ ਬਾਲਾ, ਨੇਹਾ, ਕਸ਼ਮੀਰੀ ਲਾਲ, ਰਮਨ, ਰਵੀ, ਰਾਕੇਸ਼ ਸਮੇਤ ਭਾਰੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋਏ।

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਦੱਸਿਆ ਕਿ ਮਹੰਤ ਸਮਪਤੀ ਦੇਵੀ, ਡਾ. ਰਾਜ ਕੁਮਾਰ ਸ਼ਰਮਾ ਅਤੇ ਹੇਮੰਤ ਸ਼ਰਮਾ ਦੀ ਦੇਖ-ਰੇਖ ਵਿਚ ਨੌਹਰੀਆਂ ਮੰਦਿਰ ਤੋਂ ਅਵਧ ਪਾਲਕੀ ਸ਼ੋਭਾ ਯਾਤਰਾ ਲਈ ਰਵਾਨਾ ਹੋਵੇਗੀ। ਅਵਧ ਪਾਲਕੀ ਜ਼ਰੀਏ ਸ਼੍ਰੀ ਰਾਮਚਰਿਤ ਮਾਨਸ ਪਾਠ ਭੋਗ ਦਾ ਪ੍ਰਸ਼ਾਦ ਰਾਮ ਭਗਤਾਂ ਵਿਚ ਵੰਡਿਆ ਜਾਵੇਗਾ। ਨੌਹਰੀਆਂ ਮੰਦਿਰ ਦੇ ਹੇਮੰਤ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਮਾਰਗ ’ਤੇ ਅਵਧ ਪਾਲਕੀ ਨਾਲ ਵੱਖ-ਵੱਖ ਸ਼ਕਤੀ ਪੀਠਾਂ ਦੀਆਂ ਤਸਵੀਰਾਂ ਦੇ ਕੈਲੰਡਰ ਰਾਮ ਭਗਤਾਂ ਵਿਚ ਪ੍ਰਸ਼ਾਦ ਦੇ ਰੂਪ ਵਿਚ ਵੰਡੇ ਜਾਣਗੇ। ਅਵਨੀਸ਼ ਅਰੋੜਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਠੀਕ 1 ਵਜੇ ਸ਼੍ਰੀ ਰਾਮ ਚੌਕ ਤੋਂ ਚੱਲੇਗੀ, ਜਿਹੜੀ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਹਿੰਦ ਸਮਾਚਾਰ ਗਰਾਊਂਡ ਵਿਚ ਸਮਾਪਤ ਹੋਵੇਗੀ।

ਇਹ ਵੀ ਪੜ੍ਹੋ:  ਫਿਲੌਰ ਪੁਲਸ ਹੱਥ ਲੱਗੀ ਵੱਡੀ ਕਾਮਯਾਬੀ ਲਾਪ੍ਰਵਾਹੀ ਕਾਰਨ ਨਾਕਾਮਯਾਬੀ ’ਚ ਬਦਲੀ, ਜਾਣੋ ਪੂਰਾ ਮਾਮਲਾ

PunjabKesari

ਮੰਚ ਅਤੇ ਝਾਕੀਆਂ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਝਾਕੀਆਂ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਝਾਕੀਆਂ ਦੀ ਉਚਾਈ ਦਾ ਧਿਆਨ ਰੱਖਣ ਤਾਂ ਕਿ ਸ਼ੋਭਾ ਯਾਤਰਾ ਮਾਰਗ ’ਤੇ ਸੁੰਦਰਤਾ ਲਈ ਲਾਏ ਜਾਲ ਦਾ ਨੁਕਸਾਨ ਨਾ ਹੋਵੇ ਅਤੇ ਅਜਿਹੀ ਕੋਈ ਝਾਕੀ ਨਾ ਸਜਾਈ ਜਾਵੇ, ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ। ਕਮੇਟੀ ਨੇ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਹਥਿਆਰ ਲੈ ਕੇ ਚੱਲਣ ਦੀ ਮਨਾਹੀ ਹੈ। ਨਸ਼ਾ ਕਰ ਕੇ ਕੋਈ ਵੀ ਵਿਅਕਤੀ ਸ਼ੋਭਾ ਯਾਤਰਾ ਵਿਚ ਨਾ ਚੱਲੇ। ਸਵਾਗਤੀ ਮੰਚ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਆਪਣੇ-ਆਪਣੇ ਮੰਚ ਸੜਕ ’ਤੇ ਰਸਤਾ ਛੱਡ ਕੇ ਬਣਾਉਣ ਤਾਂ ਕਿ ਸ਼ੋਭਾ ਯਾਤਰਾ ਦੇ ਸੁਚਾਰੂ ਸੰਚਾਲਨ ਵਿਚ ਕੋਈ ਸਮੱਸਿਆ ਪੈਦਾ ਨਾ ਹੋਵੇ। ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਕਿ ਲੰਗਰ ਸਟਾਲ ਦੇ ਨਾਲ ਇਕ ਡਸਟਬਿਨ ਜ਼ਰੂਰ ਰੱਖਿਆ ਜਾਵੇ ਤਾਂ ਕਿ ਜਿਹੜਾ ਵੀ ਕਚਰਾ ਹੋਵੇ, ਉਹ ਉਸ ਵਿਚ ਸੁੱਟਿਆ ਜਾ ਸਕੇ ਅਤੇ ਸ਼ਹਿਰ ਸਾਫ਼-ਸੁਥਰਾ ਰਹੇ।
ਉਨ੍ਹਾਂ ਦੱਸਿਆ ਕਿ ਲੰਗਰ ਅਤੇ ਮੰਚ ਲਾਉਣ ਵਾਲੀਆਂ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰ ਮੌਕੇ ’ਤੇ ਜਾ ਕੇ ਕਰਨਗੇ ਅਤੇ ਜਿਹੜੀਆਂ ਝਾਕੀਆਂ ਸ਼ੋਭਾ ਯਾਤਰਾ ਵਿਚ ਸ਼ਾਮਲ ਹੋ ਰਹੀਆਂ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਡਾਲਫਿਨ ਹੋਟਲ ਦੇ ਸਾਹਮਣੇ ਹੋਵੇਗੀ। ਝਾਕੀਆਂ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਆਪਣੀਆਂ ਝਾਕੀਆਂ ਦੀ ਰਜਿਸਟ੍ਰੇਸ਼ਨ ਉਕਤ ਹੋਟਲ ਦੇ ਸਾਹਮਣੇ ਕਰਵਾਉਣ।

ਲੰਗਰ ਲਾਉਣ ਵਾਲੀਆਂ ਸੰਸਥਾਵਾਂ ਲਈ ਚੋਪੜਾ ਆਈਸ ਫੈਕਟਰੀ ਤੋਂ ਬਰਫ਼ ਮੁਫ਼ਤ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿਚ ਲੰਗਰ ਲਾਉਣ ਵਾਲੀਆਂ ਜਿਹੜੀਆਂ ਸੰਸਥਾਵਾਂ ਨੂੰ ਬਰਫ਼ ਦੀ ਲੋੜ ਹੋਵੇ, ਉਹ ਚੋਪੜਾ ਆਈਸ ਫੈਕਟਰੀ ਸਦਾਸੁੱਖ ਚੋਪੜਾ ਪਬਲਿਕ ਸਕੂਲ ਹੁਸ਼ਿਆਰਪੁਰ ਰੋਡ ਤੋਂ ਬਰਫ਼ ਮੁਫ਼ਤ ਲੈ ਸਕਦੇ ਹਨ।

ਇਹ ਵੀ ਪੜ੍ਹੋ:  ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਸ਼੍ਰੀ ਰਾਮਨੌਮੀ ਵਿਸ਼ਾਲ ਸ਼ੋਭਾ ਯਾਤਰਾ ’ਚ ਸ਼ਾਮਲ ਹੋਣਗੀਆਂ ਸੈਂਕੜੇ ਝਾਕੀਆਂ
ਜਲੰਧਰ (ਸ਼ਾਸਤਰੀ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਇਸ ਵਾਰ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵਿਚ ਸੁੰਦਰ ਝਾਕੀਆਂ ਸ਼ਾਮਲ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਪਰਕ ਕਮੇਟੀ ਤੋਂ ਐੱਮ. ਡੀ. ਸੱਭਰਵਾਲ, ਮਨਮੋਹਨ ਕਪੂਰ, ਪ੍ਰਕਾਸ਼ ਚੰਦ ਸ਼ਰਮਾ ਅਤੇ ਅਭੈ ਸੱਭਰਵਾਲ ਨੇ ਵੱਖ-ਵੱਖ ਸੰਗਠਨਾਂ ਨਾਲ ਸੰਪਰਕ ਕੀਤਾ ਅਤੇ ਸਾਰਿਆਂ ਨੂੰ ਸ਼ੋਭਾ ਯਾਤਰਾ ਵਿਚ ਝਾਕੀਆਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਣ ਗਰਾਊਂਡ ਰਿਪੋਰਟ 27 ਨਿਊਜ਼ ਯੂ-ਟਿਊਬ ਚੈਨਲ ’ਤੇ
ਜਲੰਧਰ (ਮ੍ਰਿਦੁਲ)–ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਣ ਗਰਾਊਂਡ ਰਿਪੋਰਟ 27 ਨਿਊਜ਼ ਯੂ-ਟਿਊਬ ਚੈਨਲ ’ਤੇ ਵੀ ਕੀਤਾ ਜਾਵੇਗਾ। ਇਸ ਸਬੰਧ ਵਿਚ ਚੈਨਲ ਦੇ ਪ੍ਰਵੀਨ ਸ਼ਰਮਾ ਵਿਸ਼ੇਸ਼ ਰੂਪ ਵਿਚ ‘ਪੰਜਾਬ ਕੇਸਰੀ ਗਰੁੱਪ’ ਦੇ ਐੱਮ. ਡੀ. ਸ਼੍ਰੀ ਅਵਿਨਾਸ਼ ਚੋਪੜਾ ਜੀ ਨੂੰ ਮਿਲੇ ਅਤੇ ਉਨ੍ਹਾਂ ਨਾਲ ਚਰਚਾ ਕੀਤੀ।
ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਇਹ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਉਹ ਹਿੰਦ ਸਮਾਚਾਰ ਗਰਾਊਂਡ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਣ ਆਪਣੇ ਚੈਨਲ ’ਤੇ ਦਿਖਾਉਣਗੇ। ਪੂਰੇ ਪੰਜਾਬ ਤੋਂ ਲੋਕ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੁੰਦੇ ਹੀ ਹਨ ਪਰ ਜਿਹੜੇ ਲੋਕ ਦੇਸ਼-ਵਿਦੇਸ਼ ਵਿਚ ਬੈਠੇ ਹਨ, ਉਹ ਵੀ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਣ ਚੈਨਲ ਜ਼ਰੀਏ ਦੇਖ ਸਕਣ ਅਤੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਹਾਸਲ ਕਰ ਸਕਣ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਬਿਆਨ, ਸਿਆਸੀ ਨੇਤਾ ਮਾੜੇ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ

ਪ੍ਰਭੂ ਸ਼੍ਰੀ ਰਾਮ ਭਗਤਾਂ ਦੇ ਸਵਾਗਤ ਲਈ ਭਗਵਾਨ ਵਾਲਮੀਕਿ ਮੰਦਿਰ ਸੱਗਰਾਂ ਮੁਹੱਲਾ ਦੇ ਬਾਹਰ ਲਾਇਆ ਜਾਵੇਗਾ ਮੰਚ : ਸੁਭਾਸ਼ ਸੋਂਧੀ
ਜਲੰਧਰ (ਸੋਮਨਾਥ)– ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਸ਼੍ਰੀ ਰਾਮ ਚੌਕ ਤੋਂ ਦੁਪਹਿਰ 1 ਵਜੇ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਪ੍ਰਭੂ ਭਗਤਾਂ ਦੇ ਸਨਮਾਨ-ਸਵਾਗਤ ਲਈ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) (ਰਜਿ.) ਵੱਲੋਂ ਭਗਵਾਨ ਵਾਲਮੀਕਿ ਮੰਦਿਰ ਸੱਗਰਾਂ ਮੁਹੱਲਾ ਦੇ ਬਾਹਰ ਮੰਚ ਲਇਆ ਜਾਵੇਗਾ। ਭਾਵਾਧਸ ਦੇ ਰਾਸ਼ਟਰੀ ਪ੍ਰਧਾਨ ਸੁਭਾਸ਼ ਸੋਂਧੀ ਨੇ ਦੱਸਿਆ ਕਿ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਪਵਨ ਪੁਰਸ਼ਾਰਥੀ, ਜ਼ਿਲ੍ਹਾ ਜਨਰਲ ਸਕੱਤਰ ਦੀਪਕ ਥਾਪਰ, ਮੀਤ ਪ੍ਰਧਾਨ ਵਰਿੰਦਰ ਨਾਹਰ, ਪ੍ਰਚਾਰਕ ਰਵੀ ਦਾਨਵ, ਯੂਥ ਪ੍ਰਧਾਨ ਅਜੈ ਮੱਟੂ ਤੇ ਸੈਕਟਰੀ ਰਵੀ ਥਾਪਰ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੇ ਮੌਕੇ ’ਤੇ ਪ੍ਰਭੂ ਸ਼੍ਰੀ ਰਾਮ ਭਗਤਾਂ ਲਈ ਭਗਵਾਨ ਵਾਲਮੀਕਿ ਮੰਦਿਰ ਸੱਗਰਾਂ ਮੁਹੱਲਾ ਅਤੇ ਭਾਵਾਧਸ ਵੱਲੋਂ ਫਲ-ਫਰੂਟ ਦਾ ਲੰਗਰ ਲਾਇਆ ਜਾਵੇਗਾ ਅਤੇ ਪ੍ਰਭੂ ਮਹਿਮਾ ਦਾ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ’ਤੇ ਵਰਿੰਦਾਵਨ ਤੋਂ ਕਲਾਕਾਰਾਂ ਨੂੰ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ: ਮੋਗਾ ਦੇ SSP ਦੀ ਵੱਡੀ ਕਾਰਵਾਈ, SHO ਸਮੇਤ ਦੋ ਏ.ਐੱਸ.ਆਈ. ਕੀਤੇ ਸਸਪੈਂਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News