40 ਮੁਕਤਿਆਂ ਦੇ ਪਵਿੱਤਰ ਸਥਾਨ 'ਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ

Thursday, Jan 14, 2021 - 10:41 AM (IST)

40 ਮੁਕਤਿਆਂ ਦੇ ਪਵਿੱਤਰ ਸਥਾਨ 'ਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ ਪਵਨ): ਕੜਾਕੇ ਦੀ ਠੰਡ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ਚ ਸ਼ਰਧਾਲੂ ਚਾਲੀ ਮੁਕਤਿਆਂ ਨੂੰ ਸ਼ਿਜਦਾ ਕਰਨ ਪਹੁੰਚੇ।  40 ਮੁਕਤਿਆਂ ਦੀ ਯਾਦ ਵਿਚ ਲਗਣ ਵਾਲੇ ਇਤਿਹਾਸਕ ਜੋੜ ਮੇਲਾ ਮਾਘੀ ਮੌਕੇ ਅਜ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਈ। ਮਾਘੀ ਇਸ਼ਨਾਨ ਬੀਤੀ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ ਅਤੇ ਲੋਕ ਬੀਤੀ ਰਾਤ ਤੋਂ ਹੀ ਆਪਣੇ ਵਹੀਕਲਾਂ ਰਾਹੀ ਕਾਫਲੇ ਬਣਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਲੱਗੇ।  

PunjabKesari

ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅੰਮ੍ਰਿਤ  ਵੇਲੇ ਤੋਂ ਹੀ ਸੰਗਤਾਂ ਦੀਆਂ ਕਤਾਰਾਂ ਨਜਰ ਆਈਆ। ਸੰਗਤ ਦੀ ਆਮਦ ਨੂੰ ਦੇਖ ਪੁਲਿਸ ਪ੍ਰਸਾਸ਼ਨ ਵੱਲੋ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ।  ਮਾਘੀ ਜੋੜ ਮੇਲੇ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 12 ਜਨਵਰੀ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਸਵੇਰੇ 6 ਵਜੇ ਭੋਗ ਪਾਏ ਗਏ। ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ 12 ਜਨਵਰੀ ਤੋਂ ਹੀ ਰਾਗੀ, ਢਾਡੀ, ਪ੍ਰਚਾਰਕ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜ ਰਹੇ ਹਨ। ਜਿਥੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਲੰਗਰ ਦੇ ਵੱਡੇ ਪ੍ਰਬੰਧ ਕੀਤੇ ਗਏ ਹਨ।  ਉਥੇ ਹੀ ਸ਼ਹਿਰ ਦੇ ਵਖ ਵਖ ਬਜਾਰਾਂ ਵਿਚ ਵਖ ਵਖ ਸੰਸਥਾਵਾਂ ਵੱਲੋ ਲੰਗਰ ਲਾਏ ਗਏ ਹਨ। ਕੜਾਕੇ ਦੀ ਠੰਡ ਵਿਚ ਪਵਿੱਤਰ ਸਰੋਵਰ ਚ ਇਸ਼ਨਾਨ ਕਰ ਰਹੇ  ਸ਼ਰਧਾਲੂਆਂ ਨੂੰ ਦੇਖ ਆਸਥਾ ਇਸ ਠੰਡ ਤੇ ਭਾਰੀ ਪੈਂਦੀ ਨਜਰ ਆਈ।

PunjabKesari

 ਨਹੀਂ ਲਗੀਆਂ ਰਾਜਸੀ ਸਟੇਜਾਂ
40 ਮੁਕਤਿਆਂ ਦੀ ਯਾਦ ਵਿਚ ਲਗਣ ਵਾਲੇ ਇਸ ਜੋੜ ਮੇਲੇ ਚ ਇਸ ਵਾਰ ਰਾਜਸੀ ਕਾਨਫਰੰਸਾਂ ਨਹੀਂ ਲਗੀਆ।ਇਸ ਵਾਰ ਮੇਲਾ ਮਾਘੀ ਪੂਰੀ ਤਰਾਂ ਧਾਰਮਿਕ ਰੰਗ ਚ ਰੰਗਿਆ ਨਜਰ ਆ ਰਿਹਾ।

PunjabKesari

ਇਹ ਹੈ ਇਤਿਹਾਸ
ਸ੍ਰੀ ਮੁਕਤਸਰ ਸਾਹਿਬ ਵਿਖੇ ਲਗਣ ਵਾਲੇ ਮੇਲਾ ਮਾਘੀ ਦੇ ਇਤਿਹਾਸ ਦੀ ਗਲ ਕਰੀਏ ਤਾਂ ਇਸ ਜਗਾਹ ਨੂੰ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਜਗਾਹ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਖਰੀ ਅਤੇ ਫੈਸਲਾਕੁੰਨ ਜੰਗ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜੰਗ ਵਿਚ ਉਹਨਾਂ 40 ਸਿਖਾਂ ਨੇ ਵੀ ਹਿੱਸਾ ਲਿਆ ਅਤੇ ਸ਼ਹੀਦੀ ਜਾਮ ਪੀਤਾ ਜੋ ਆਨੰਦਪੁਰ ਦੇ ਕਿਲੇ ਚ ਬੇਦਾਵਾ ਲਿਖ ਕੇ ਦੇ ਗੲਏ ਸਨ। ਜਿਸ ਜਗਾਹ ਗੁਰੂ ਸਾਹਿਬ ਨੇ ਉਹਨਾਂ 40 ਸਿਖਾਂ ਦਾ ਬੇਦਾਵਾ ਪਾੜਿਆ ਉਸ ਜਗਾਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਥਿਤ ਹੈ। ਇਸ 40 ਸਿੰਘਾਂ ਨੂੰ ਸਿਖ ਇਤਿਹਾਸ ਵਿਚ 40 ਮੁਕਤਿਆਂ ਵਜੋਂ ਜਾਣਿਆ ਜਾਂਦਾ ਹੈ ਅਤੇ ਇਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਉਪਰੰਤ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਵਜੋਂ ਜਾਣਿਆ ਜਾਣ ਲੱਗਾ।  ਜਿਸ ਜਗਾਹ 40 ਮੁਕਤਿਆਂ ਦਾ ਅੰਤਿਮ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੈ। 

PunjabKesari


author

Shyna

Content Editor

Related News