ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ: ਸ਼ੱਕ ਦੇ ਆਧਾਰ ’ਤੇ ਕੀਤਾ ਸੀ ਪਤਨੀ ਦਾ ਕਤਲ

Thursday, Aug 29, 2019 - 06:01 PM (IST)

ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ: ਸ਼ੱਕ ਦੇ ਆਧਾਰ ’ਤੇ ਕੀਤਾ ਸੀ ਪਤਨੀ ਦਾ ਕਤਲ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਬਰੀਵਾਲਾ, ਐੱਸ.ਆਈ. ਰੁਪਿੰਦਰਪਾਲ ਕੌਰ ਵਲੋਂ ਬੀਤੇ ਦਿਨੀਂ ਪਿੰਡ ਮਾਨ ਸਿੰਘ ਵਾਲਾ ਵਿਖੇ ਹੋਏ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ। ਪੁਲਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਿ੍ਰਤਕਾਂ ਦੇ ਪਤੀ ਨੂੰ ਕਾਬੂ ਕਰ ਲਿਆ ਹੈ, ਜਿਸ ਨੇ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਉਸ ਦਾ ਕਤਲ ਕਰ ਦਿੱਤਾ। ਪ੍ਰੈੱਸ ਕਾਨਫਰੰਸ ਕਰਦਿਆਂ ਪੁਲਸ ਅਧਿਕਾਰੀ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਮਿਤੀ 27/28 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ’ਚ ਹੋਏ ਕਤਲ ਦੀ ਸੂਚਨਾ ਮਿਲਣ ’ਤੇ ਐੱਸ.ਆਈ. ਰੁਪਿੰਦਰਪਾਲ ਕੌਰ ਥਾਣਾ ਬਰੀਵਾਲਾ ਪੁਲਸ ਪਾਰਟੀ ਸਣੇ ਪਿੰਡ ਮਾਨ ਸਿੰਘ ਵਾਲਾ ਪਹੁੰਚ ਗਏ। ਸੁਰਜੀਤ ਕੌਰ ਦੀ ਲਾਸ਼ ਖੂਨ ਨਾਲ ਲੱਥ-ਪੱਥ ਮੰਜੇ ’ਤੇ ਪਈ ਸੀ, ਜਿਸ ਦੇ ਮੂੰਹ ’ਤੇ ਸੱਟਾਂ ਲੱਗੀਆਂ ਸਨ।

PunjabKesari

ਮ੍ਰਿਤਕ ਔਰਤ ਦੇ ਪੁੱਤਰ ਕਾਕਾ ਸਿੰਘ ਨੇ ਦੱਸਿਆ ਕਿ ਸਵੇਰੇ ਕੰਮ ’ਤੇ ਜਾਣ ਤੋਂ ਬਾਅਦ ਜਦੋਂ ਉਹ ਰਾਤ ਨੂੰ ਕਰੀਬ 9 ਕੁ ਵਜੇ ਘਰ ਆਇਆ ਤਾਂ ਉਸ ਦੇ ਪਿਤਾ ਘਰ ਨਹੀਂ ਸਨ ਅਤੇ ਕਮਰੇ ਨੂੰ ਕੁੰਡਾ ਲੱਗਿਆ ਹੋਇਆ ਸੀ। ਜਦੋਂ ਉਸ ਨੇ ਕਮਰੇ ਦਾ ਕੁੰਡਾ ਖੋਲਿ੍ਹਆ ਤਾਂ ਦੇਖਿਆ ਕਿ ਉਸ ਦੀ ਮਾਂ ਦੀ ਲਾਸ਼ ਖੂਨ ਨਾਲ ਲੱਥ-ਪੱਥ ਮੰਜੇ ’ਤੇ ਪਈ ਹੋਈ ਸੀ। ਪੁਲਸ ਨੇ ਔਰਤ ਦੇ ਪੁੱਤਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ।

PunjabKesari

ਮਾਮਲੇ ਦੀ ਜਾਂਚ ਕਰ ਰਹੇ ਮੁੱਖ ਅਫ਼ਸਰ ਥਾਣਾ ਬਰੀਵਾਲਾ ਨੇ ਵਾਰਦਾਤ ਲਈ ਵਰਤਿਆ ਇਕ ਕੁਹਾੜੀ ਸਣੇ ਦਸਤਾ, ਜਿਸ ਨੂੰ ਖੂਨ ਲੱਗਿਆ ਹੋਇਆ ਸੀ ਤੇ ਇਕ ਕੈਂਚੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਨੇ ਜਦੋਂ ਸੁਰਜੀਤ ਕੌਰ ਦੇ ਪਤੀ ਸੋਹਨ ਸਿੰਘ ਪੁੱਤਰ ਹਰਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਉਸ ਦਾ ਕਤਲ ਕੀਤਾ ਸੀ। ਇਸ ਮੌਕੇ ਡੀ.ਐੱਸ.ਪੀ. ਜਗਮੀਤ ਸਿੰਘ, ਡੀ.ਐੱਸ.ਪੀ. ਤਲਵਿੰਦਰ ਸਿੰਘ ਤੇ ਥਾਣਾ ਬਰੀਵਾਲਾ ਦੀ ਮੁੱਖੀ ਇੰਸਪੈਕਟਰ ਰੁਪਿੰਦਰਪਾਲ ਕੌਰ ਮੌਜੂਦ ਸਨ। 


author

rajwinder kaur

Content Editor

Related News