ਸ਼੍ਰੀਲੰਕਾ ਦੀ ਖ਼ਰਾਬ ਆਰਥਿਕ ਸਥਿਤੀ ਕਾਰਨ ਪੰਜਾਬ ਨੂੰ ਦੋਹਰਾ ਝਟਕਾ, ਹੁਣ ਕੰਪਨੀਆਂ ਦੇ 50 ਕਰੋੜ ਰੁਪਏ ਫਸੇ

Wednesday, Apr 06, 2022 - 10:27 AM (IST)

ਸ਼੍ਰੀਲੰਕਾ ਦੀ ਖ਼ਰਾਬ ਆਰਥਿਕ ਸਥਿਤੀ ਕਾਰਨ ਪੰਜਾਬ ਨੂੰ ਦੋਹਰਾ ਝਟਕਾ, ਹੁਣ ਕੰਪਨੀਆਂ ਦੇ 50 ਕਰੋੜ ਰੁਪਏ ਫਸੇ

ਜਲੰਧਰ - ਸ਼੍ਰੀਲੰਕਾ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋ ਚੁੱਕੀ ਹੈ। ਇਸ ਦੇ ਆਰਥਿਕ ਸੰਕਟ ਨੇ ਪੰਜਾਬ ਦੀ ਇੰਡਸਟ੍ਰੀਜ਼ ਨੂੰ ਦੋਹਰਾ ਝਟਕਾ ਦਿੱਤਾ ਹੈ। ਪਹਿਲਾਂ ਜਿਥੇ ਸ਼੍ਰੀਲੰਕਾ ਤੋਂ ਮਿਲਣ ਵਾਲੇ ਨਵੇਂ ਆਰਡਰ ਬੰਦ ਹੋ ਗਏ ਹਨ, ਉਥੇ ਹੀ ਪੰਜਾਬ ਦੀਆਂ ਕਈ ਕੰਪਨੀਆਂ ਦੀ ਕਰੀਬ 50 ਕਰੋੜ ਰੁਪਏ ਦੀ ਰਕਮ ਫਸ ਗਈ ਹੈ। ਦੱਸ ਦੇਈਏ ਕਿ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਤੋਂ ਜਲੰਧਰ ਅਤੇ ਲੁਧਿਆਣਾ ਦੇ ਵਪਾਰੀ ਕੈਸ਼ 'ਤੇ ਕੰਮ ਕਰ ਰਹੇ ਸਨ। ਦੂਜੇ ਪਾਸੇ ਸ਼੍ਰੀਲੰਕਾ ਨੂੰ ਪੰਜਾਬ ਤੋਂ ਕਰੀਬ 25 ਮਿਲੀਅਨ ਅਮਰੀਕੀ ਡਾਲਰ (ਲਗਭਗ 187.5 ਕਰੋੜ ਰੁਪਏ) ਦਾ ਮਾਲ ਸਲਾਨਾ ਨਿਰਯਾਤ ਕੀਤਾ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

ਇਸ ਸਾਮਾਨ ਵਿੱਚ ਖੇਡਾਂ, ਲੋਕੋਮੋਟਿਵ, ਦਵਾਈ, ਸਕੈਫ ਫੋਲਡਿੰਗ, ਕਾਸਟਿੰਗ, ਆਟੋ ਪਾਰਟਸ, ਸਿਲਾਈ ਮਸ਼ੀਨਾਂ, ਪਾਰਟਸ, ਸੈਨੇਟਰੀ ਵੇਅਰਜ਼, ਵਾਲਵ ਅਤੇ ਕਾਕਸ ਆਦਿ ਸ਼ਾਮਲ ਹਨ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਅਨੁਸਾਰ ਉਹ ਪੂਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਫਿਲਹਾਲ ਸ਼੍ਰੀਲੰਕਾ 'ਚ ਪਿਛਲੀ ਤਿਮਾਹੀ ਦੌਰਾਨ ਦਿੱਤੇ ਗਏ 50 ਕਰੋੜ ਰੁਪਏ ਦੇ ਆਰਡਰ ਦੇ ਭੁਗਤਾਨ 'ਚ ਫਸਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਦੌਰਾਨ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਸ਼੍ਰੀਲੰਕਾ ਦੇ ਨਿਰਯਾਤ ਬਾਜ਼ਾਰ 'ਤੇ ਚੀਨ ਦਾ ਵੱਡਾ ਪ੍ਰਭਾਵ ਹੈ। ਸ਼੍ਰੀਲੰਕਾ ਨੂੰ ਭੇਜੇ ਜਾਣ ਵਾਲੇ ਮਾਲ ਵਿੱਚ ਪੰਜਾਬ ਤੋਂ ਬਾਅਦ ਦੱਖਣੀ ਭਾਰਤੀ ਰਾਜ ਵੀ ਸ਼ਾਮਲ ਹਨ। ਅਜਿਹੇ 'ਚ ਉਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਹੈ। ਇਸੇ ਕਰਕੇ ਯੂਕ੍ਰੇਨ ਤੋਂ ਬਾਅਦ ਪੰਜਾਬ ਦੇ ਕਾਰੋਬਾਰ ਨੂੰ ਦੂਜਾ ਝਟਕਾ ਲੱਗਾ ਹੈ।  ਸ਼੍ਰੀਲੰਕਾ ਇਸ ਸਮੇਂ ਇਤਿਹਾਸ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਬਿਜਲੀ ਦੇ ਲੰਬੇ ਕੱਟਾਂ, ਬਾਲਣ, ਰਸੋਈ ਗੈਸ, ਜ਼ਰੂਰੀ ਵਸਤਾਂ ਦੀ ਘੱਟ ਸਪਲਾਈ ਲਈ ਲੰਬੀਆਂ ਕਤਾਰਾਂ ਨੇ ਸ਼੍ਰੀਲੰਕਾ ਵਿੱਚ ਅਸ਼ਾਂਤੀ ਪੈਦਾ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ


author

rajwinder kaur

Content Editor

Related News