ਵੰਡ ਦੌਰਾਨ ਵਿਛੜੇ ਦੋ ਪਰਿਵਾਰ ਮਿਲੇ ਬਾਬੇ ਨਾਨਕ ਦੇ ਵਿਹੜੇ, ਰੋਕਿਆ ਨਾ ਰੁਕੇ ਹੰਝੂ (ਵੀਡੀਓ)

Monday, Mar 09, 2020 - 12:07 PM (IST)

ਡੇਰਾ ਬਾਬਾ ਨਾਨਕ/ਪਾਕਿਸਤਾਨ (ਰਮਨਦੀਪ ਸੋਢੀ) : ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਜਿਥੇ ਸੰਗਤਾਂ ਨੂੰ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਥੇ ਹੀ ਵਿਛੜੇ ਹੋਏ ਲੋਕਾਂ ਨੂੰ ਮਿਲਾਉਣ ਦਾ ਵੀ ਸਬੱਬ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪੰਜਾਬ ਤੋਂ ਆਇਆ ਪਰਿਵਾਰ ਵੰਡ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਰਹਿੰਦੇ ਆਪਣੇ ਪਰਿਵਾਰ ਨੂੰ ਮਿਲਿਆ।
PunjabKesari
ਇਸ ਸਬੰਧੀ 'ਜਗਬਾਣੀ' ਨਾਲ ਗੱਲਬਾਤ ਕਰਦਿਆ ਅੰਮ੍ਰਿਤਸਰ (ਪੰਜਾਬ) ਦੀ ਰਹਿਣ ਵਾਲੀ ਹਨੀ ਨੇ ਦੱਸਿਆ ਇਥੇ ਉਨ੍ਹਾਂ ਦੀ ਸਾਲਾ ਤੋਂ ਵਿਛੜੀ ਮਾਸੀ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ, ਜਿਸ ਦੇ ਆਧਾਰ 'ਤੇ ਅੱਜ ਉਹ ਇਥੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮੇਰੀ ਮਾਤਾ ਨੇ ਵੀ ਆਪਣੀ ਭੈਣ ਨੂੰ ਮਿਲਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਵੀਜ਼ਾ ਵੀ ਲੱਗ ਗਿਆ ਸੀ ਪਰ ਇਥੇ ਆਉਣ ਤੋਂ ਇਕ ਮਹੀਨਾ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ, ਜਿਸ ਕਾਰਨ ਉਹ ਮਿਲ ਨਹੀਂ ਸਕੇ। ਇਸ ਮੌਕੇ ਉਨ੍ਹਾਂ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ।
PunjabKesari
ਦੂਜੇ ਪਾਸੇ ਇਸ ਸਬੰਧੀ ਪਕਿਸਤਾਨ ਦੇ ਰਹਿਣ ਵਾਲੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਬਹੁਤ ਵਾਰ ਉੱਧਰ ਜਾਣ ਦੀ ਕੋਸ਼ਿਸ਼ ਕੀਤੀ ਪਰ ਵੀਜ਼ਾ ਨਹੀਂ ਸੀ ਮਿਲ ਰਿਹਾ। ਉਨ੍ਹਾਂ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਇਮਰਾਨ ਖਾਨ ਦਾ ਜਿਨ੍ਹਾਂ ਸਦਕਾ ਅੱਜ ਉਹ ਆਪਣੇ ਵਿਛੜੇ ਹੋਏ ਪਰਿਵਾਰ ਨੂੰ ਮਿਲ ਸਕੇ ਹਨ।

PunjabKesari


author

Baljeet Kaur

Content Editor

Related News