ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਵਿਦੇਸ਼ੀ ਫੁੱਲਾਂ ਨਾਲ ਸਜਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

Friday, Oct 31, 2025 - 06:49 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਵਿਦੇਸ਼ੀ ਫੁੱਲਾਂ ਨਾਲ ਸਜਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

ਸੁਲਤਾਨਪੁਰ ਲੋਧੀ (ਸੋਢੀ)-ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ 556ਵੇਂ ਪ੍ਰਕਾਸ਼ ਗੁਰਪੁਰਬ ਮੌਕੇ 4 ਨਵੰਬਰ ਨੂੰ ਮੂਲ ਮੰਤਰ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਰਹੇ ਮਹਾਨ ਨਗਰ ਕੀਰਤਨ ਦੇ ਮੱਦੇਨਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੰਤਘਾਟ ਸਾਹਿਬ ਵਿਖੇ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਦਰਸ਼ਨੀ ਡਿਊੜੀ ਦੇ ਮੁੱਖ ਪ੍ਰਵੇਸ਼ ਰਸਤੇ ਨੂੰ ਬਹੁਤ ਹੀ ਸੁੰਦਰ ਫੁੱਲਾਂ ਨਾਲ ਬਣੇ ਇਕ ਓਅੰਕਾਰ ਸਾਹਿਬ ਲਗਾ ਕੇ ਖੰਡਾ ਸਾਹਿਬ ਲਗਾ ਕੇ ਆਲੇ ਦੁਆਲੇ ਫੁੱਲਾਂ ਦੀਆਂ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ: Punjab: ਪ੍ਰਾਪਰਟੀ ਟੈਕਸ ਵਾਲਿਆਂ 'ਤੇ ਸਖ਼ਤੀ! List ਹੋ ਗਈ ਤਿਆਰ, ਹੁਣ ਹੋਵੇਗਾ ਵੱਡਾ ਐਕਸ਼ਨ

ਇਸ ਦੇ ਇਲਾਵਾ ਮੁੱਖ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਮੂਲ ਮੰਤਰ ਸਾਹਿਬ ਦਾ ਸ਼ਬਦ ਫੁੱਲਾਂ ਨਾਲ ਲਿਖ ਕੇ ਅਤੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਇਕ ਤਸਵੀਰ ਲਗਾ ਕੇ ਬਹੁਤ ਹੀ ਸੁੰਦਰ ਸਜਾਇਆ ਗਿਆ ਹੈ, ਜਿੱਥੇ ਖੜ੍ਹੇ ਹੋ ਕੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਆ ਰਹੇ ਸ਼ਰਧਾਲੂ ਪਰਿਵਾਰਾਂ ਸਮੇਤ ਯਾਦਗਾਰੀ ਤਸਵੀਰਾਂ ਖਿਚਵਾ ਰਹੇ ਹਨ। ਇਸ ਸਮੇਂ ਜਿੱਥੇ ਸਤਿਗੁਰੂ ਜੀ ਦੀ ਪਾਵਨ ਬੇਰੀ ਸਾਹਿਬ ਅਤੇ ਗੁਰਦੁਆਰਾ ਬੇਰ ਸਾਹਿਬ ਜੀ ਦੀ ਪੂਰੀ ਇਮਾਰਤ ਨੂੰ ਰੰਗ-ਬਿਰੰਗੀਆਂ ਕੇਸਰੀ, ਨੀਲੀਆਂ ਅਤੇ ਪੀਲੀਆਂ ਪੱਤੀਆਂ ਲਗਾ ਕੇ ਸੁੰਦਰ ਬਣਾਇਆ ਗਿਆ ਹੈ।

PunjabKesari

ਇਸ ਦੇ ਇਲਾਵਾ ਰਾਤ ਨੂੰ ਪਵਿੱਤਰ ਸਰੋਵਰ ਵਾਲੇ ਪਾਸੇ ਬਹੁਤ ਹੀ ਖ਼ੂਬਸੂਰਤ ਰੰਗ-ਬਿਰੰਗੀ ਬਿਜਲੀ ਦੀਆਂ ਲੜੀਆਂ ਲਗਾ ਕੇ ਰੰਗੀਨ ਰੋਸ਼ਨੀ ਕੀਤੀ ਗਈ ਹੈ, ਜੋਕਿ ਪਵਿੱਤਰ ਸਰੋਵਰ ਦੇ ਜਲ ਵਿਚ ਹੋਰ ਵੀ ਸੁੰਦਰ ਨਜਰ ਆ ਰਹੀ ਹੈ। ਅੱਜ ਜੋੜ ਮੇਲੇ ਤੋਂ ਪਹਿਲਾਂ ਹੀ ਭਾਰੀ ਗਿਣਤੀ ਸ਼ਰਧਾਲੂ ਬੇਰ ਸਾਹਿਬ ਪੁੱਜੇ। ਇਸ ਸਮੇ ਗੁਰਬਾਣੀ ਕੀਰਤਨ ਦੇ ਪ੍ਰਵਾਹ ਨਾਲ ਨਾਲ ਚੱਲ ਰਹੇ ਹਨ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਅਤੇ ਹੈੱਡ ਗ੍ਰੰਥੀ ਸਮੇਤ ਸਮੁੱਚੇ ਸਟਾਫ਼ ਨੇ ਤਿਆਰੀਆਂ ਲਈ ਪੱਬਾਂ ਭਾਰ ਹੋ ਕੇ ਜ਼ੋਰ ਲਗਾਇਆ ਹੋਇਆ ਹੈ। ਮੈਨੇਜਰ ਅਵਤਾਰ ਸਿੰਘ ਦੀ ਦੇਖ-ਰੇਖ ਵਿਚ ਵੱਡੀ ਪੱਧਰ ਤੇ ਸ਼੍ਰੋਮਣੀ ਕਮੇਟੀ ਦਾ ਹੋਰ ਸਟਾਫ ਵੀ ਪੁੱਜ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਲਕਾ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਜੋੜ ਮੇਲੇ ਦੀਆਂ ਤਿਆਰੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ: ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਲਿਆ ਗਿਆ ਵੱਡਾ ਫ਼ੈਸਲਾ

ਬੀਬੀ ਗੁਰਪ੍ਰੀਤ ਕੌਰ ਰੂਹੀ ਅਤੇ ਇੰਜ. ਸਵਰਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 3 ਤੇ 4 ਨਵੰਬਰ ਨੂੰ ਦੀ ਰਾਤ ਨੂੰ 2.30 ਵਜੇ ਸ੍ਰੀ ਅਖੰਡ ਪਾਠ ਸਾਹਿਬ ਮੁੱਖ ਦਰਬਾਰ ਸਾਹਿਬ ਉੱਪਰ ਆਰੰਭ ਕੀਤੇ ਜਾਣਗੇ ਤੇ 4 ਨਵੰਬਰ ਦੀ ਸਵੇਰ 10 ਵਜੇ ਮੂਲ ਮੰਤਰ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ: ਜਲੰਧਰ ਦੀ ਇਹ ਮਸ਼ਹੂਰ ਬੇਕਰੀ ਚਰਚਾ 'ਚ! ਕੇਕ ਖਾਣ ਦੇ ਸ਼ੌਕੀਨ ਥੋੜ੍ਹਾ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਇਹ ਨਗਰ ਕੀਰਤਨ ਦਾਣਾ ਮੰਡੀ ਸੁਲਤਾਨਪੁਰ ਲੋਧੀ, ਸ਼ਹੀਦ ਊਧਮ ਸਿੰਘ ਚੌਕ, ਐੱਸ. ਡੀ. ਐੱਮ., ਦਫਤਰ ਰੋਡ, ਤਲਵੰਡੀ ਪੁਲ ਚੌਕ, ਆਰੀਆ ਸਮਾਜ ਰੋਡ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਚੌਕ, ਚੌਕ ਚੇਲਿਆਂ ਵਾਲਾ, ਸਦਰ ਬਾਜ਼ਾਰ, ਗੁਰਦੁਆਰਾ ਅੰਤਰਯਾਮਤਾ ਸਾਹਿਬ ਤੋਂ ਗੁਰਦੁਆਰਾ ਬੇਰ ਸਾਹਿਬ ਪੁੱਜ ਕੇ ਸਮਾਪਤੀ ਹੋਵੇਗੀ। ਇਸੇ ਸ਼ਾਮ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਰਾਗੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ 6 ਨਵੰਬਰ ਦੀ ਸਵੇਰ ਤੱਕ ਗੁਰੂ ਜਸ਼ ਸੁਣਾਉਂਣਗੇ। ਉਨ੍ਹਾਂ ਦੱਸਿਆ ਕਿ ਮਹਾਨ ਗੁਰਪੁਰਬ ਜੋੜ ਮੇਲੇ ’ਤੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਗੁ. ਬੇਰ ਸਾਹਿਬ ਨਤਮਸਤਕ ਹੋਣਗੇ।

PunjabKesari

ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਦੱਸਿਆ ਕਿ 5 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਹੋਵੇਗੀ ਅਤੇ ਇਸ ਵਾਰ ਸ਼ਾਹੀ ਆਤਿਸ਼ਬਾਜੀ ਚਲਾਈ ਜਾਵੇਗੀ, ਜੋ ਕਿ ਆਲੌਕਿਕ ਦ੍ਰਿਸ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਨਵੰਬਰ ਦੀ ਦੇਰ ਰਾਤ ਨੂੰ 1.30 ਵਜੇ ਪਾਏ ਜਾਣਗੇ ਤੇ ਫੁੱਲਾਂ ਦੀ ਵਰਖਾ ਹੋਵੇਗੀ ।

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ: ਰੇਲ ਯਾਤਰੀਆਂ ਬਾਰੇ ਅਹਿਮ ਖ਼ਬਰ! ਦਰਜਨ ਤੋਂ ਵੱਧ ਟਰੇਨਾਂ ਅਸਥਾਈ ਤੌਰ ’ਤੇ ਰਹਿਣਗੀਆਂ ਰੱਦ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News