ਸਪ੍ਰੇਅ ਚਡ਼੍ਹਨ ਨਾਲ ਖੇਤ ਮਜ਼ਦੂਰ ਦੀ ਮੌਤ

Thursday, Jul 26, 2018 - 12:54 AM (IST)

ਸਪ੍ਰੇਅ ਚਡ਼੍ਹਨ ਨਾਲ ਖੇਤ ਮਜ਼ਦੂਰ ਦੀ ਮੌਤ

ਮੋਗਾ,  (ਅਾਜ਼ਾਦ)-  ਮੋਗਾ ਨੇਡ਼ਲੇ ਪਿੰਡ ਮਹੇਸ਼ਰੀ ਵਾਸੀ ਜਸਵੀਰ ਸਿੰਘ (40) ਦੀ ਜ਼ਹਰੀਲੀ ਦਵਾਈ ਚਡ਼ਨ ਨਾਲ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਵੱਲੋਂ ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਜਸਵੀਰ ਸਿੰਘ ਜੋ ਤਿੰਨ ਬੱਚਿਆਂ ਦਾ ਪਿਤਾ ਸੀ, ਪਿੰਡ ਦੇ ਕਿਸਾਨ ਮਦਨ ਮੋਹਨ ਦੇ ਖੇਤਾਂ ’ਚ ਕੰਮ ਕਰਦਾ ਸੀ ਅਤੇ ਝੋਨੇ ਦੀ ਸਪਰੇਅ ਦਾ ਛਿਡ਼ਕਾਅ ਕਰਦਾ ਸੀ। ਅਚਾਨਕ ਸਪਰੇਅ ਛਿਡ਼ਕਣ ਸਮੇਂ ਉਸਦੀ ਹਾਲਤ ਵਿਗਡ਼ ਗਈ, ਜਿਸਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਅੱਜ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਰਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤਾ ਹੈ।


Related News