ਸਪਾਈਸ ਜੈੱਟ ਦਾ ਬਦਲਿਆ ਸਮਾਂ

Friday, Oct 04, 2019 - 01:14 AM (IST)

ਸਪਾਈਸ ਜੈੱਟ ਦਾ ਬਦਲਿਆ ਸਮਾਂ

ਜਲੰਧਰ,(ਸਲਵਾਨ): ਸਪਾਈਸ ਜੈੱਟ ਨੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦੇ ਸਮੇਂ 'ਚ ਤਬਦੀਲੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਬਦੀਲੀ ਬਦਲਦੇ ਮੌਸਮ ਨੂੰ ਦੇਖਦੇ ਹੋਏ ਕੀਤੀ ਗਈ ਹੈ। ਸਪਾਈਸ ਜੈੱਟ ਦੀ ਫਲਾਈਟ 27 ਅਕਤੂਬਰ ਤੋਂ ਸਵੇਰੇ 10 ਵੱਜ ਕੇ 5 ਮਿੰਟ 'ਤੇ ਦਿੱਲੀ ਤੋਂ ਆਦਮਪੁਰ ਲਈ ਤੇ ਸਵੇਰੇ 11 ਵੱਜ ਕੇ 40 ਮਿੰਟ 'ਤੇ ਆਦਮਪੁਰ ਏਅਰਪੋਰਟ 'ਤੇ ਲੈਂਡ ਕਰੇਗੀ। ਆਦਮਪੁਰ ਤੋਂ ਇਹ ਫਲਾਈਟ ਸਵੇਰੇ 11 ਵੱਜ ਕੇ 40 ਮਿੰਟ 'ਤੇ ਦਿੱਲੀ ਲਈ ਰਵਾਨਾ ਹੋਵੇਗੀ ਤੇ ਉਥੇ 12 ਵੱਜ ਕੇ 55 ਮਿੰਟ 'ਤੇ ਲੈਂਡ ਕਰੇਗੀ। ਨਵਾਂ ਟਾਈਮ ਟੇਬਲ ਅਗਲੇ ਮਾਰਚ 2020 ਤੱਕ ਜਾਰੀ ਰੱਖਿਆ ਜਾ ਸਕਦਾ ਹੈ। ਸਮੇਂ ਤੇ ਹਾਲਾਤ ਦੇ ਅਨੁਸਾਰ ਇਸ ਵਿਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਅਗਲੇ ਮਹੀਨਿਆਂ ਵਿਚ ਧੁੰਦ ਤੇ ਮੌਸਮ ਦੀ ਖਰਾਬੀ ਦੇ ਕਾਰਣ ਫਲਾਈਟ ਕੈਂਸਲ ਨਾ ਹੋਵੇ, ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।


Related News