ਅਜਮੇਰ ਤੇ ਜੋਧਪੁਰ ਤੋਂ ਬਿਆਸ ਤੇ ਮੁੰਬਈ ਤੋਂ ਮਾਤਾ ਵੈਸ਼ਣੋ ਦੇਵੀ ਲਈ ਚੱਲਣਗੀਆਂ ਸਪੈਸ਼ਲ ਟ੍ਰੇਨਾਂ

Saturday, Apr 29, 2023 - 02:28 AM (IST)

ਲੁਧਿਆਣਾ (ਗੌਤਮ) : ਰੇਲ ਵਿਭਾਗ ਵੱਲੋਂ ਟ੍ਰੇਨਾਂ 'ਚ ਵਧਦੀ ਭੀੜ ਨੂੰ ਰੋਕਣ ਲਈ ਬਿਆਸ ਲਈ ਅਜਮੇਰ ਤੇ ਜੋਧਪੁਰ ਤੋਂ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਵਿਭਾਗੀ ਜਾਣਕਾਰੀ ਮੁਤਾਬਕ ਟ੍ਰੇਨ ਨੰ. 09631-32 ਅਜਮੇਰ –ਬਿਆਸ-ਅਜਮੇਰ ਸਪੈਸ਼ਲ 4 ਫੇਰੇ ਲਾਵੇਗੀ। ਟ੍ਰੇਨ ਨੰ. 09631 ਅਜਮੇਰ ਤੋਂ 11 ਮਈ ਅਤੇ 25 ਮਈ ਨੂੰ ਸ਼ਾਮ 5 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ ਨੂੰ 12 ਵਜੇ ਬਿਆਸ ਪੁੱਜੇਗੀ। ਵਾਪਸੀ ’ਤੇ ਟ੍ਰੇਨ ਨੰ. 09632 ਬਿਆਸ ਤੋਂ 14 ਅਤੇ 28 ਮਈ ਨੂੰ ਦੁਪਹਿਰ 3 ਵਜੇ ਬਿਆਸ ਤੋਂ ਚੱਲੇਗੀ ਤੇ ਅਗਲੇ ਦਿਨ ਸਵੇਰ 9.45 ’ਤੇ ਅਜਮੇਰ ਪੁੱਜੇਗੀ। ਇਸ ਟ੍ਰੇਨ 'ਚ ਸਲਿੱਪਰ ਅਤੇ ਜਨਰਲ ਸ਼੍ਰੇਣੀ ਦੇ ਕੋਚ ਲੱਗਣਗੇ। ਇਹ ਟ੍ਰੇਨ ਦੋਵੇਂ ਦਿਸ਼ਾਵਾਂ ਅਪ ਅਤੇ ਡਾਊਨ ਵਿੱਚ ਮਦਾਰ, ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ, ਬਾਂਦੀ ਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ, ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਰੁਕੇਗੀ।

ਇਹ ਵੀ ਪੜ੍ਹੋ : 22 ਜਨਵਰੀ ਨੂੰ ਹੋਵੇਗੀ ਰਾਮ ਮੰਦਰ ਦੇ ਗਰਭਗ੍ਰਹਿ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ, 'ਸੂਰਿਆ ਤਿਲਕ' ਹੋਵੇਗਾ ਖਾਸ

ਟ੍ਰੇਨ ਨੰਬਰ 04833 ਜੋਧਪੁਰ ਤੋਂ 18 ਮਈ ਨੂੰ ਸ਼ਾਮ 3.50 ’ਤੇ ਚੱਲੇਗੀ ਅਤੇ ਅਗਲੇ ਦਿਨ ਸਵੇਰ 10 ਵਜੇ ਬਿਆਸ ਪੁੱਜੇਗੀ। ਵਾਪਸੀ ’ਤੇ ਟ੍ਰੇਨ ਨੰ.04834 ਬਿਆਸ ਤੋਂ 21 ਮਈ ਨੂੰ ਸ਼ਾਮ 3 ਵਜੇ ਚੱਲ ਕੇ ਅਗਲੇ ਦਿਨ ਸਵੇਰ 9 ਵਜੇ ਜੋਧਪੁਰ ਪੁੱਜੇਗੀ। ਸਲਿੱਪਰ ਅਤੇ ਜਨਰਲ ਕੋਚ ਵਾਲੀ ਟ੍ਰੇਨ ਰਸਤੇ 'ਚ ਪੀਪਾੜ, ਮੇੜਤਾ, ਮਾਰਵਾੜ, ਮੁੰਡਵਾ, ਨਾਗੋਰ, ਬੀਕਾਨੇਰ, ਸੂਰਤਗੜ੍ਹ, ਹਨੂਮਾਨਗੜ੍ਹ, ਬਠਿੰਡਾ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਰੁਕੇਗੀ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦਾ ਵੱਡਾ ਹਵਾਈ ਹਮਲਾ, 51 ਦਿਨਾਂ ਬਾਅਦ ਕੀਵ 'ਤੇ ਦਾਗੀਆਂ ਮਿਜ਼ਾਈਲਾਂ

ਟ੍ਰੇਨ ਨੰਬਰ 09097, 09098 ਵਲਸਾਦ-ਸ਼੍ਰੀ ਵੈਸ਼ਣੋ ਦੇਵੀ ਕੱਟੜਾ ਦੇ ਹਫਤਾਵਾਰੀ ਸੁਪਰ ਫਾਸਟ ਟ੍ਰੇਨ 20 ਫੇਰੇ ਲਾਵੇਗੀ। ਇਹ ਟ੍ਰੇਨ 4, 11, 18 ਅਤੇ 25 ਮਈ, 1, 8,15, 22 ਅਤੇ 29 ਜੂਨ ਅਤੇ 6 ਜੁਲਾਈ ਨੂੰ ਹਰ ਵੀਰਵਾਰ ਵਲਸਾਦ ਤੋਂ ਚੱਲੇਗੀ। ਵਾਪਸੀ ’ਤੇ ਟ੍ਰੇਨ ਮਾਤਾ ਵੈਸ਼ਣੋ ਦੇਵੀ ਕੱਟੜਾ ਤੋਂ 6, 13, 20, 27 ਮਈ ਅਤੇ 3, 10, 17, 24 ਜੂਨ ਅਤੇ 1 ਅਤੇ 8 ਜੁਲਾਈ ਨੂੰ ਚੱਲੇਗੀ। ਟ੍ਰੇਨ ਵਲਸਾਦ ਤੋਂ ਦੁਪਹਿਰ 3 ਵਜੇ ਚੱਲ ਕੇ ਅਗਲੇ ਦਿਨ ਸ਼ਾਮ ਨੂੰ 8 ਵਜੇ ਕੱਟੜਾ ਪੁੱਜੇਗੀ ਅਤੇ ਵਾਪਸੀ ’ਤੇ ਰਾਤ ਨੂੰ 11 ਵੱਜ ਕੇ ਅਗਲੇ ਦਿਨ ਤੜਕੇ 5 ਵਜੇ ਪੁੱਜੇਗੀ। ਏ.ਸੀ., ਸਲਿੱਪਰ ਅਤੇ ਜਨਰਲ ਕੋਚ ਵਾਲੀਆਂ ਟ੍ਰੇਨਾਂ ਦੋਵੇਂ ਦਿਸ਼ਾਵਾਂ ਵਿੱਚ ਨਵਸਾਰੀ, ਸੂਰਤ, ਬੜੌਦਾ, ਰਤਲਾਮ, ਨਗਦਾ, ਕੋਟਾ, ਸਵਾਈ ਮਾਧੋਪੁਰ, ਗੰਗਾਪੁਰ ਸਿਟੀ, ਭਰਤਪੁਰ, ਮਥੁਰਾ, ਪਲਵਲ, ਦਿੱਲੀ ਸਫਦਰਗੰਜ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂਤਵੀ, ਊਧਮਪੁਰ ਰੇਲਵੇ ਸਟੇਸ਼ਨ ’ਤੇ ਠਹਿਰੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News