ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਖ਼ਾਸ ਹੁਕਮ, ਭਲਕੇ ਤੋਂ ਸ਼ੁਰੂ ਹੋਵੇਗਾ ਇਹ ਕੰਮ
Tuesday, Jul 09, 2024 - 10:08 AM (IST)
ਲੁਧਿਆਣਾ (ਵਿੱਕੀ) : ਸਟੇਟ ਕੌਂਸਿਲ ਫਾਰ ਐਜੂਕੇਸ਼ਨ ਰਿਸਰਚ ਅਤੇ ਟ੍ਰੇਡਿੰਗ ਵੱਲੋਂ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਕਲਾਸ ਦੇ ਬਾਏ-ਮੰਥਲੀ ਟੈਸਟ-1 ਦੇ ਆਯੋਜਨ ਦੇ ਸਬੰਧ ’ਚ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧ ’ਚ ਵਿਭਾਗ ਵੱਲੋਂ ਜਾਰੀ ਇਕ ਪੱਤਰ 'ਚ ਕਿਹਾ ਗਿਆ ਹੈ ਕਿ ਸੈਸ਼ਨ 2024-25 ਲਈ ਹਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਾਏ ਮੰਥਲੀ ਟੈਸਟ 10 ਤੋਂ 20 ਜੁਲਾਈ ਤੱਕ ਆਯੋਜਿਤ ਕੀਤੇ ਜਾਣਗੇ। ਇਸ ਦੇ ਲਈ ਸਕੂਲ ਪ੍ਰਮੁੱਖ ਆਪਣੇ ਪੱਧਰ ’ਤੇ ਡੇਟਸ਼ੀਟ ਤਿਆਰ ਕਰਦੇ ਹੋਏ 6ਵੀਂ ਤੋਂ 12ਵੀਂ ਕਲਾਸ (ਸਾਰੇ ਸਟ੍ਰੀਮ) ਦੇ ਇਹ ਟੈਸਟ ਕਰਵਾਉਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਕਵਰੇਜ ਕਰ ਰਹੇ ਪੱਤਰਕਾਰ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਕੀ ਹੋਵੇਗਾ ਸਿਲੇਬਸ?
9ਵੀਂ ਤੋਂ 12ਵੀਂ ਕਲਾਸ ਦਾ ਬਾਏ-ਮੰਥਲੀ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ’ਚੋਂ ਲਿਆ ਜਾਵੇਗਾ। 6ਵੀਂ ਤੋਂ 8ਵੀਂ ਕਲਾਸ ਦਾ ਸਿਰਫ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦਾ ਬਾਏ ਮੰਥਲੀ ਟੈਸਟ ਬਾਅਦ ’ਚ ਮਿਸ਼ਨ ਸਮਰੱਥ ਦੀ ਆਨਲਾਈਨ ਟੈਸਟਿੰਗ ਦੇ ਨਾਲ ਮਿਸ਼ਨ ਸਮਰੱਥ ਤਹਿਤ ਕਰਵਾਉਣਗੇ, ਜਦਕਿ 6ਵੀਂ ਤੋਂ 8ਵੀਂ ਕਲਾਸ ਦੇ ਹੋਰ ਵਿਸ਼ਿਆਂ ਦਾ ਬਾਏ ਮੰਥਲੀ ਟੈਸਟ-1 ਅਪ੍ਰੈਲ ਅਤੇ ਮਈ ਦੇ ਸਿਲੇਬਸ ’ਚੋਂ ਲਿਆ ਜਾਵੇਗਾ। ਇਸ ਟੈਸਟ ਲਈ ਪ੍ਰਸ਼ਨ-ਪੱਤਰ ਸਕੂਲ ਪ੍ਰਮੁੱਖ ਸਬੰਧਿਤ ਵਿਸ਼ੇ ਅਧਿਆਪਕ ਤੋਂ ਤਿਆਰ ਕਰਵਾਉਣਗੇ। ਇਹ ਟੈਸਟ ਕੁੱਲ 20 ਅੰਕ ਦਾ ਹੋਵੇਗਾ ਅਤੇ ਅਧਿਆਪਕ ਵੱਲੋਂ ਟੈਸਟ ਆਪਣੇ ਪੀਰੀਅਡ ਵਿਚ ਹੀ ਲਿਆ ਜਾਵੇਗਾ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ
ਮਿਸ਼ਨ ਸਮਰੱਥ ਦੇ ਪੀਰੀਅਡ ’ਚ ਨਹੀਂ ਹੋਵੇਗਾ ਟੈਸਟ
ਵਿਭਾਗ ਵੱਲੋਂ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਇਹ ਧਿਆਨ ਰੱਖਿਆ ਜਾਵੇ ਕਿ 6ਵੀਂ ਤੋਂ 8ਵੀਂ ਕਲਾਸ ਦਾ ਕੋਈ ਵੀ ਬਾਏ-ਮੰਥਲੀ ਟੈਸਟ ਮਿਸ਼ਨ ਸਮਰੱਥ ਦੇ ਲਈ ਦਿੱਤੇ ਗਏ ਪੀਰੀਅਡ ’ਚ ਨਾ ਲਿਆ ਜਾਵੇ। ਬਾਏ-ਮੰਥਲੀ ਟੈਸਟ ਦੀ ਉੱਤਰ ਪੁਸਤਿਕਾ ਨੂੰ ਚੈੱਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ ਵਾਈਜ਼, ਕਲਾਸ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਸਕੂਲ ਪੱਧਰ ’ਤੇ ਰੱਖਿਆ ਜਾਵੇਗਾ। ਸਕੂਲ ਪ੍ਰਮੁੱਖ ਵੱਲੋਂ ਇਸ ਟੈਸਟ ਦਾ ਨਤੀਜਾ ਟੈਸਟ ਮੁਕੰਮਲ ਹੋਣ ਦੇ 10 ਦਿਨ ਦੇ ਅੰਦਰ-ਅੰਦਰ ਤਿਆਰ ਕਰਵਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8