PM ਮੋਦੀ ਨਾਲ ਅੱਜ ਮੁਲਾਕਾਤ ਕਰਨਗੇ ਅਮਰੀਕੀ ਵਿਦੇਸ਼ ਮੰਤਰੀ (ਪੜ੍ਹੋ 26 ਜੂਨ ਦੀਆਂ ਖਾਸ ਖਬਰਾਂ)

06/26/2019 1:44:40 AM

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਆਪਣੇ ਵਿਦੇਸ਼ੀ ਦੌਰੇ ਦੌਰਾਨ ਦਿੱਲੀ ਪਹੁੰਚ ਗਏ ਹਨ। ਇਥੇ ਅੱਜ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਨਵੇਂ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਨੇਤਾਵਾਂ ਵਿਚਾਲੇ ਆਰਥਿਕ ਸੰਬੰਧਾਂ ਨੂੰ ਵਧਾਉਣ 'ਤੇ ਚਰਚਾ ਕੀਤੀ ਜਾਵੇਗੀ।

PunjabKesari
ਜੰਮੂ-ਕਸ਼ਮੀਰ ਦੇ 2 ਦਿਨਾਂ ਦੌਰੇ 'ਤੇ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਰਹਿਣਗੇ। ਗ੍ਰਹਿ ਮੰਤਰੀ ਬਣਨ ਤੋਂ ਬਾਅਦ ਸ਼ਾਹ ਦਾ ਇਹ ਪਹਿਲਾ ਜੰਮੂ-ਕਸ਼ਮੀਰ ਦੌਰਾ ਹੋਵੇਗਾ। ਇਸ ਦੌਰਾਨ ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨਗੇ। ਗ੍ਰਹਿ ਮੰਤਰੀ ਸ਼੍ਰੀਨਗਰ 'ਚ ਇਕ ਉਚ ਪੱਧਰੀ ਸੁਰੱਖਿਆ ਬੈਠਕ ਦੀ ਅਗਵਾਈ ਕਰਨਗੇ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਾਰਜਕਰਤਾਵਾਂ ਤੇ ਪੰਚਾਇਤ ਮੈਂਬਰਾਂ ਨੂੰ ਵੀ ਵੱਖ-ਵੱਖ ਸੰਬੋਧਿਤ ਕਰਨਗੇ।

PunjabKesari

ਪੰਜਾਬ 'ਚ ਅੱਜ ਰਾਤ ਤੱਕ ਕਈ ਥਾਈਂ ਪੈ ਸਕਦੈ ਮੀਂਹ 
ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਕਈ ਇਲਾਕਿਆਂ 'ਚ ਬੁੱਧਵਾਰ ਰਾਤ ਤੱਕ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਕਿਤੇ-ਕਿਤੇ ਹਨੇਰੀਆਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕਈ ਥਾਈਂ ਹਲਕੀ ਬੂੰਦਾਬਾਂਦੀ ਹੋਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। 

PunjabKesari
ਅੱਜ ਲਾਂਚ ਹੋਵੇਗਾ ਐਲ. ਜੀ. ਡਬਲਯੂ. ਸੀਰੀਜ਼ ਦਾ ਸਮਾਰਟਫੋਨ
ਸਾਊਥ ਕੋਰੀਆ ਦੀ ਇਲੈਕਟ੍ਰਾਨਿਕ ਕੰਪਨੀ ਐਲ. ਜੀ. ਆਪਣੇ ਨਵੇਂ ਡਬਲਯੂ ਸੀਰੀਜ਼ ਦੇ ਸਮਾਰਟਫੋਨ ਨੂੰ ਅੱਜ ਲਾਂਚ ਕਰੇਗੀ। ਇਸ ਦੇ ਲਈ ਕੰਪਨੀ ਨੇ ਮੀਡੀਆ ਇੰਵਾਟਜ਼ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਆਪਣੇ ਬਜਟ ਰੇਂਜ ਸਮਾਰਟਫੋਨ ਡਬਲਯੂ 10 ਨੂੰ ਵਿਕਰੀ ਲਈ ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸਾਈਟ ਐਮਾਜ਼ਾਨ 'ਤੇ ਉਪਲੱਬਧ ਕਰਾਏਗੀ।

PunjabKesari

ਪੀ. ਐਮ. ਮੋਦੀ ਅੱਜ ਰਾਜਸਭਾ 'ਚ ਦੇਣਗੇ ਰਾਸ਼ਟਰਪਤੀ ਦੇ ਭਾਸ਼ਣ ਦਾ ਜਵਾਬ
ਸੰਸਦ ਸੈਸ਼ਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ 'ਤੇ ਹੋਈ ਚਰਚਾ ਦਾ ਲੋਕਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇਣਗੇ। ਸੋਮਵਾਰ ਨੂੰ ਸਦਨ 'ਚ ਅਭਿ ਭਾਸ਼ਣ 'ਤੇ ਹੋਈ ਚਰਚਾ 'ਚ ਨੇਤਾਵਾਂ ਵਿਚਾਲੇ ਜੰਮ ਕੇ ਜੁਬਾਨੀ ਤੀਰ ਚੱਲੇ। ਅੱਜ ਸਵੇਰੇ 10.30 ਵਜੇ ਫਲੋਰ ਲੀਡਰਜ਼ ਦੀ ਬੈਠਕ ਹੋਵੇਗੀ, ਜਿਸ 'ਚ ਇਹ ਤੈਅ ਹੋਵੇਗਾ ਕਿ ਜ਼ੀਰੋ ਓਵਰ ਤੇ ਪ੍ਰਸ਼ਨਕਾਲ ਨੂੰ ਹਟਾ ਕੇ ਸਿੱਧਾ ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਚਰਚਾ ਸ਼ੁਰੂ ਕੀਤੀ ਜਾਵੇ। ਅੱਜ ਕੋਸ਼ਿਸ਼ ਹੋਵੇਗੀ ਕਿ ਦੁਪਹਿਰ 2 ਵਜੇ ਤੋਂ ਪਹਿਲਾਂ ਚਰਚਾ ਖਤਮ ਹੋ ਜਾਵੇ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਚਰਚਾ ਦਾ ਜਵਾਬ ਦੇਣਗੇ।

PunjabKesari

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਨਿਊਜ਼ੀਲੈਂਡ ਬਨਾਮ ਪਾਕਿਸਤਾਨ (ਵਿਸ਼ਵ ਕੱਪ-2019)

PunjabKesari

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂ. ਈ. ਐੱਫ. ਏ. ਯੂਰਪੀਅਨ ਕੁਆਲੀਫਾਇਰ-2019


 


Related News