ਫ਼ੌਜ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖ਼ਾਸ ਖ਼ਬਰ, ਜਲੰਧਰ ’ਚ ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਭਰਤੀ ਰੈਲੀ

Thursday, Oct 20, 2022 - 06:03 PM (IST)

ਜਲੰਧਰ— ਆਰਮੀ ਵਿਚ ਜਾਣ ਵਾਲੇ ਨੌਜਵਾਨਾਂ ਲਈ ਖ਼ਾਸ ਖ਼ਬਰ ਹੈ। ਫੈਸਟੀਵਲ ਸੀਜ਼ਨ ਤੋਂ ਬਾਅਦ ਜਲੰਧਰ ਛਾਉਣੀ ਵਿਚ ਆਰਮੀ ਗਰਾਊਂਡ ਵਿਚ ਫ਼ੌਜ ’ਚ ਵੱਖ-ਵੱਖ ਅਹੁਦਿਆਂ ਲਈ ਭਰਤੀ ਰੈਲੀ ਸ਼ੁਰੂ ਹੋ ਰਹੀ ਹੈ। ਪਹਿਲੀ ਭਰਤੀ ਰੈਲੀ ਅਗਨੀਪਥ ਯੋਜਨਾ ਤਹਿਤ ਅਗਨੀਵੀਰਾਂ ਦੀ ਹੋਵੇਗੀ। ਇਹ 21 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਚੱਲੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਰੈਲੀ ’ਚ ਕਰੀਬ 25 ਹਜ਼ਾਰ ਨੌਜਵਾਨ ਹਿੱਸਾ ਲੈ ਸਕਦੇ ਹਨ। ਪਹਿਲੀ ਭਰਤੀ ਰੈਲੀ ’ਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਐੱਸ.ਬੀ.ਐੱਸ. ਨਗਰ ਆਦਿ ਜ਼ਿਲ੍ਹਿਆਂ ਤੋਂ ਨੌਜਵਾਨ ਪਹੁੰਚ ਰਹੇ ਹਨ। ਇਸ ਦੇ ਬਾਅਦ ਇਕ ਤੋਂ 5 ਦਸੰਬਰ ਤੱਕ ਨਰਸਿੰਗ ਅਤੇ ਜੂਨੀਅਰ ਕਮਿਸ਼ੰਡ ਅਫ਼ਸਰਾਂ ਦੀ ਭਰਤੀ ਰੈਲੀ ਸ਼ੁਰੂ ਹੋਵੇਗੀ। ਨਰਸਿੰਗ ਸਟਾਫ਼ ਦੀ ਭਰਤੀ ਰੈਲੀ ’ਚ ਜੰਮੂ ਅਤੇ ਲੱਦਾਖ ਦੇ ਨੌਜਵਾਨ ਵੀ ਪਹੁੰਚਣਗੇ। ਇਨ੍ਹਾਂ ਦੋਹਾਂ ਭਰਤੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਰਹੀ ਹੈ। ਜਲੰਧਰ ’ਚ ਹੋਣ ਵਾਲੀ ਇਨ੍ਹਾਂ ਭਰਤੀਆਂ ਲਈ ਫ਼ੌਜੀ ਅਫ਼ਸਰਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਤੋਂ ਵੀ ਸਹਿਯੋਗ ਮੰਗਿਆ ਜਾ ਰਿਹਾ ਹੈ ਤਾਂਕਿ ਭਰਤੀ ਦੌਰਾਨ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। 

ਇਹ ਵੀ ਪੜ੍ਹੋ: ਦੀਵਾਲੀ ਦੇ ਨੇੜੇ-ਤੇੜੇ ਵਿਧਾਇਕ ਪਰਗਟ ਸਿੰਘ ਨੂੰ ਲੱਗ ਸਕਦੈ ਵੱਡਾ ਝਟਕਾ

ਜੇ.ਸੀ.ਓ. ਦੀ ਭਰਤੀ ਲਈ 6 ਨਵੰਬਰ ਤੱਕ ਕਰ ਸਕਦੇ ਹੋ ਅਪਲਾਈ 

ਜਲੰਧਰ ਛਾਉਣੀ ਦੇ ਆਰਮੀ ਪਬਲਿਕ ਸਕੂਲ ਪ੍ਰਾਥਮਿਕ ਵਿੰਗ ’ਚ ਭਾਰਤੀ ਫ਼ੌਜ ’ਚ ਜੂਨੀਅਰ ਕਮੀਸ਼ੰਡ ਅਫ਼ਸਰਾਂ ਦੀ ਭਰਤੀ ਰੈਲੀ ਦਾ ਆਯੋਜਨ ਹੋਵੇਗਾ। ਇਸ ਭਰਤੀ ’ਚ ਪੰਜਾਬ ਦੇ ਉਮੀਦਵਾਰ ਹਿੱਸਾ ਲੈ ਸਕਦੇ ਹਨ। ਭਰਤੀ ਇਕ ਤੋਂ ਪੰਜ ਦਸੰਬਰ ਤੱਕ ਹੋਵੇਗੀ। ਇਸ ਦੇ ਲਈ ਆਨਲਾਈਨ ਅਰਜੀਆਂ 6 ਨਵੰਬਰ ਤੱਕ ਭਰੀਆਂ ਜਾ ਸਕਦੀਆਂ ਹਨ। ਰਜਿਸਟ੍ਰੇਸ਼ਨ ਕਰਵਾਉਣ ਲਈ ਉਮੀਦਵਾਰਾਂ ਨੂੰ ਪ੍ਰਵੇਸ਼ ਪੱਤਰ ਈ-ਮੇਲ ਜ਼ਰੀਏ ਭੇਜੇ ਜਾਣਗੇ। ਦੱਸਣਯੋਗ ਹੈ ਕਿ ਕੈਂਟ ਦੇ ਮੈਦਾਨ ’ਚ ਹੋਣ ਵਾਲੀਆਂ ਭਰਤੀਆਂ ਲਈ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ। ਅਧਿਕਾਰੀਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਨਰਸਿੰਗ ਸਹਾਇਕ ਅਤੇ ਪਸ਼ੂ ਡਾਕਟਰਾਂ ਲਈ ਅਜੇ ਅਰਜੀਆਂ ਦਿੱਤੀਆਂ ਜਾ ਸਕਦੀਆਂ ਹਨ। ਆਖ਼ਰੀ ਮਿਤੀ 30 ਅਕਤੂਬਰ ਹੈ। 

ਨਰਸਿੰਗ ਸਟਾਫ਼ ਲਈ 30 ਤੱਕ ਭਰ ਸਕਦੇ ਨੇ ਅਰਜੀਆਂ 

ਫ਼ੌਜ ਨਰਸਿੰਗ ਸਟਾਫ਼ ਲਈ ਭਰਤੀ ਰੈਲੀ ਦਾ ਆਯੋਜਨ ਜਲੰਧਰ ਛਾਉਣੀ ਦੇ ਆਰਮੀ ਪਬਲਿਕ ਸਕੂਲ ਪ੍ਰਾਥਮਿੰਗ ਵਿੰਗ ’ਚ ਭਰਤੀ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਇਹ ਭਰਤੀ ਇਕ ਦਸੰਬਰ ਤੋਂ 5 ਦਸੰਬਰ ਤੱਕ ਹੋਵੇਗੀ। ਇਸ ’ਚ ਨਰਸਿੰਗ ਸਹਾਇਕ ਪਸ਼ੂ ਡਾਕਟਰਾਂ ਦੇ ਅਹੁਦਿਆਂ ਲਈ ਨੌਜਵਾਨ ਅਰਜੀਆਂ ਦੇ ਸਕਦੇ ਹਨ। ਇਸ ਭਰਤੀ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਉਮੀਦਵਾਰ ਅਰਜੀਆਂ ਦੇ ਸਕਦੇ ਹਨ। ਇਸ ਦੇ ਇਲਾਵਾ ਜੰਮੂ ਅਤੇ ਲੱਦਾਖ ਦੇ ਉਮੀਦਵਾਰਾਂ ਲਈ ਵੀ ਮੌਕਾ ਹੈ। www.joinindianarmy.nic.in ’ਤੇ ਉਮੀਦਵਾਰ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਅਰਜੀਆਂ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰਵੇਸ਼ ਪੱਤਰ ਭੇਜਿਆ ਜਾਵੇਗਾ ਅਤੇ ਰੈਲੀ ਲਈ ਰਿਪੋਰਟਿੰਗ ਦੀ ਤਾਰੀਖ਼ ਅਤੇ ਸਮੇਂ ਬਾਰੇ ’ਚ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਭਰਤੀ ਨੂੰ ਲੈ ਕੇ ਫ਼ੌਜੀ ਅਫ਼ਸਰਾਂ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਲਈ ਹੈ। ਹੁਣ ਭਰਤੀ ਰੈਲੀ ’ਚ ਉਮੀਦਵਾਰ ਖ਼ੁਦ ਦੀ ਤਾਕਤ ਦਿਵਾਉਣਗੇ। 

ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News