ਸਿੰਘੂ 'ਤੇ ਨਾ ਪਹੁੰਚਣ ਦਿੱਤਾ ਗਿਆ ਤਾਂ ਸ਼ੰਭੂ ਬਾਰਡਰ 'ਤੇ ਹੀ ਸਜਾ ਲਈ ਜਾਵੇਗੀ ਸਟੇਜ, ਆ ਗਿਆ ਸਾਰਾ ਸਾਮਾਨ (ਵੀਡੀਓ)
Tuesday, Feb 13, 2024 - 09:08 PM (IST)
ਨੈਸ਼ਨਲ ਡੈਸਕ- ਆਪਣੇ ਹੱਕ ਲੈਣ ਲਈ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੌਰਾਨ ਕਿਸਾਨਾਂ ਨੇ ਆਪਣੇ ਰਹਿਣ ਲਈ ਅਤੇ ਪ੍ਰਦਰਸ਼ਨ ਕਰਨ ਲਈ ਜ਼ਰੂਰੀ ਸਾਮਾਨ ਮੰਗਵਾ ਲਿਆ ਹੈ।
ਬਠਿੰਡਾ ਤੋਂ ਸਪੀਕਰਾਂ ਸਣੇ ਸਟੇਜ ਦਾ ਹੋਰ ਸਾਮਾਨ ਲੱਦ ਕੇ ਲਿਆ ਰਹੇ ਡਰਾਈਵਰ ਨੇ ਦੱਸਿਆ ਕਿ ਇਹ ਸਾਮਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਮੰਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਮਾਨ ਸਿੰਘੂ ਬਾਰਡਰ 'ਤੇ ਸਟੇਜ ਸਜਾਉਣ ਲਈ ਲਿਆਂਦਾ ਗਿਆ ਹੈ, ਪਰ ਜੇਕਰ ਉੱਥੇ ਨਾ ਜਾਣ ਦਿੱਤਾ ਗਿਆ ਤਾਂ ਸ਼ੰਭੂ ਬਾਰਡਰ 'ਤੇ ਹੀ ਸਟੇਜ ਸਜਾ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨੇ ਇਹ ਸਾਮਾਨ ਮੋਰਚੇ ਨੂੰ ਸੰਭਾਲਣ ਲਈ ਮੰਗਵਾਇਆ ਹੈ ਤਾਂ ਜੋ ਭੀੜ ਨੂੰ ਕਾਬੂ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਲੰਬੇ ਸਮੇਂ ਤੱਕ ਮੋਰਚਾ ਚਲਾਉਣ ਲਈ ਰਾਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਟੇਜ ਸਜਾਉਣ ਲਈ ਵੀ 250-300 ਸਪੀਕਰ ਮੰਗਵਾ ਲਏ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e