ਤਾਲਾਬੰਦੀ ''ਚ ਰਾਹਤ ਮਿਲਦੇ ਹੀ ਸਪਾ ਸੈਂਟਰਾਂ ''ਚ ਪੁੱਜਾ ਸਟਾਫ

Tuesday, Jun 02, 2020 - 04:52 PM (IST)

ਤਾਲਾਬੰਦੀ ''ਚ ਰਾਹਤ ਮਿਲਦੇ ਹੀ ਸਪਾ ਸੈਂਟਰਾਂ ''ਚ ਪੁੱਜਾ ਸਟਾਫ

ਲੁਧਿਆਣਾ (ਰਿਸ਼ੀ) : ਤਾਲਾਬੰਦੀ 'ਚ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਪੁਲਸ ਵੱਲੋਂ ਰਾਹਤ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਸਪਾ ਸੈਂਟਰਾਂ 'ਚ ਸਟਾਫ ਪੁੱਜ ਗਿਆ ਹੈ, ਜਿਨ੍ਹਾਂ ਵੱਲੋਂ ਪਹਿਲਾਂ ਆ ਚੁੱਕੇ ਗਾਹਕਾਂ ਦੀਆਂ ਪੁਰਾਣੀਆਂ ਲਿਸਟਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਫੋਨ ਰਾਹੀਂ ਸਪੈਸ਼ਲ ਪੈਕੇਜ ਦਾ ਲਾਲਚ ਦੇ ਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਹਿਰ 'ਚ ਕਈ ਅਜਿਹੇ ਸਪਾ ਸੈਂਟਰ ਵੀ ਹਨ, ਜਿੱਥੇ ਵਿਦੇਸ਼ੀ ਕੁੜੀਆਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਸਮੇਂ ਸਮੇਂ 'ਤੇ ਪੁਲਸ ਵੱਲੋਂ ਦਰਜ ਕੀਤੇ ਕੇਸ ਇਸ ਗੱਲ ਦਾ ਸਬੂਤ ਹਨ, ਨਾਲ ਹੀ ਹੁਣ ਫਿਰ ਕਈ ਸਪਾ ਸੈਂਟਰਾਂ 'ਚ ਨਾਜਾਇਜ਼ ਕੰਮ ਨੂੰ ਸ਼ੁਰੂ ਕਰ ਲਿਆ ਗਿਆ ਹੈ। ਹਾਲਾਂਕਿ ਕਈ ਸਪਾ ਸੈਂਟਰਾਂ 'ਚ ਕੋਈ ਵੀ ਨਾਜਾਇਜ਼ ਕੰਮ ਨਹੀਂ ਕੀਤਾ ਜਾਂਦਾ। 
ਸੂਤਰਾਂ ਦੇ ਮੁਤਾਬਕ ਨਾਜਾਇਜ਼ ਸਪਾ ਸੈਂਟਰ ਚਲਾਉਣ ਵਾਲਿਆਂ ਵੱਲੋਂ ਪਹਿਲਾਂ ਦੇ ਮੁਕਾਬਲੇ ਰੇਟ ਘੱਟ ਕਰ ਦਿੱਤੇ ਗਏ ਹਨ ਤਾਂ ਜੋ ਕੋਰੋਨਾ ਵਾਇਰਸ ਦਾ ਡਰ ਭੁੱਲ ਕੇ ਗਾਹਕ ਉਨ੍ਹਾਂ ਤੱਕ ਪੁੱਜ ਸਕਣ। ਨਾਲ ਹੀ ਫੋਨ ਕਰਨ ਵਾਲੇ ਵੱਲੋਂ ਕੋਰੋਨਾ ਵਾਇਰਸ ਵਰਗੀ ਗੱਲ ਨਾ ਹੋਣ ਦਾ ਪੂਰਾ ਭਰੋਸਾ ਵੀ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਕੁੜੀਆਂ ਦਾ ਕੋਰੋਨਾ ਟੈਸਟ ਤੱਕ ਕਰਵਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਅਜਿਹਾ ਨਹੀਂ ਕਿ ਕਮਿਸ਼ਨਰੇਟ ਪੁਲਸ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਢਿੱਲ ਦਿੱਤੀ ਗਈ ਹੈ ਜਾਂ ਫਿਰ ਨਾਜਾਇਜ਼ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਜਾਵੇਗਾ ਕਿਉਂਕਿ ਬੰਦ ਦੌਰਾਨ ਵੀ ਸਪਾ ਸੈਂਟਰ ਖੋਲ੍ਹਣ ਦੀਆਂ ਲਗਭਗ 2 ਐੱਫ.ਆਈ.ਆਰ. ਪੁਲਸ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਅਧੀਨ ਕੀਤੀਆਂ ਗਈਆਂ ਹਨ। ਸੂਤਰਾਂ ਦੇ ਮੁਤਾਬਕ ਹੁਣ ਕਈ ਸਪਾ ਸੈਂਟਰਾਂ 'ਤੇ ਵਿਦੇਸ਼ੀ ਕੁੜੀਆਂ ਕੰਮ ਕਰ ਰਹੀਆਂ ਹਨ, ਜਦੋਂ ਕਿ ਕਾਨੂੰਨੀ ਤੌਰ 'ਤੇ ਕੰਮ ਨਹੀਂ ਕਰ ਸਕਦੀਆਂ।


author

Babita

Content Editor

Related News