ਸੋਨੂੰ ਜਾਫਰ ਹੋਏ ਆਮ ਆਦਮੀ ਪਾਰਟੀ ''ਚ ਸ਼ਾਮਲ
Sunday, Feb 28, 2021 - 07:57 PM (IST)

ਗੁਰੂ ਕਾ ਬਾਗ, (ਭੱਟੀ)- ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਅਤੇ ਕ੍ਰਿਸਚਨ ਸਮਾਜ ਫਰੰਟ ਦੇ ਸੂਬਾ ਪ੍ਰਧਾਨ ਸ੍ਰੀ ਸੋਨੂੰ ਜਾਫਰ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਪ ਆਗੂ ਹਰਚੰਦ ਸਿੰਘ ਬਰਸਟ ਨੇ ਗਲ ਵਿੱਚ ਆਪ ਪਾਰਟੀ ਦਾ ਮਫਰਲ ਪਾ ਕੇ ਪਾਰਟੀ 'ਚ ਸ਼ਾਮਲ ਕੀਤਾ ਦਸ ਦੇਈਏ ਕਿ ਸੋਨੂੰ ਜਾਫਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਅਜਨਾਲਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਤਕੜੇ ਦਾਅਵੇਦਾਰ ਸਨ ਪਰ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ ਅਤੇ ਨਾ ਹੀ 4 ਸਾਲ ਦੀ ਸਰਕਾਰ ਦਰਮਿਆਨ ਕੋਈ ਉੱਚ ਅਹੁਦਾ ਦੇ ਕੇ ਨਿਵਾਜ਼ਿਆ ਗਿਆ ਜਿਸ ਦੌਰਾਨ ਉਹ ਕਾਂਗਰਸ ਪਾਰਟੀ ਨਾਲ ਨਾਰਾਜ਼ ਚੱਲਦੇ ਆ ਰਹੇ ਸਨ। ਇਸ ਮੌਕੇ ਜਸਕਰਨ ਬੰਦੇਸ਼ਾਂ ਅਤੇ ਡਾ. ਬਲਵਿੰਦਰ ਖਾਨਵਾਲ ਆਦਿ ਵੀ ਹਾਜ਼ਰ ਸਨ।