ਕਲਯੁੱਗੀ ਪੁੱਤ ਨੇ ਕੁੱਟ-ਕੁੱਟ ਪਿਓ ਮਾਰ 'ਤਾ

Tuesday, Sep 10, 2019 - 06:30 PM (IST)

ਕਲਯੁੱਗੀ ਪੁੱਤ ਨੇ ਕੁੱਟ-ਕੁੱਟ ਪਿਓ ਮਾਰ 'ਤਾ

ਬਟਾਲਾ,(ਬੇਰੀ): ਸ਼ਹਿਰ 'ਚ ਅੱਜ ਇਕ ਕਲਯੁੱਗੀ ਪੁੱਤ ਵਲੋਂ ਆਪਣੇ ਪਿਓ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਐੱਸ. ਐੱਚ. ਓ. ਸਿਵਲ ਲਾਈਨ ਇੰਸਪੈਕਟਰ ਮੁਖ਼ਤਿਆਰ ਸਿੰਘ ਤੇ ਸਿੰਬਲ ਚੌਕੀ ਇੰਚਾਰਜ ਐੱਸ. ਆਈ. ਬਲਬੀਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਡੁੱਲਟਾਂ ਵਾਲੀ ਗਲੀ, ਬਟਾਲਾ ਨੂੰ ਬਿਜ਼ਨੈੱਸ ਕਰਨ ਲਈ ਉਸ ਦੇ ਪਿਓ ਅਮਰੀਕ ਸਿੰਘ ਨੇ ਪੈਸੇ ਦਿੱਤੇ ਸਨ ਪਰ ਤਜਿੰਦਰ ਬਿਜ਼ਨੈੱਸ ਕਰਨ ਦੀ ਬਜਾਏ ਉਹ ਪੈਸੇ ਖ਼ਰਚ ਚੁੱਕਿਆ ਸੀ। ਇਸ ਉਪਰੰਤ ਉਹ ਆਪਣੇ ਪਿਤਾ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਜਦ ਅਵਤਾਰ ਸਿੰਘ ਨੇ ਤਜਿੰਦਰ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਆਪਣੇ ਪਿਤਾ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਹ ਪਿਤਾ ਨੂੰ ਪਰਿਵਾਰਕ ਮੈਂਬਰਾਂ ਨਾਲ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲੈ ਗਿਆ, ਜਿਥੇ ਡਾਕਟਰਾਂ ਨੇ ਅਵਤਾਰ ਨੂੰ ਮ੍ਰਿਤਕ ਕਰਾਰ ਕਰ ਦਿੱਤਾ।

ਐੱਸ. ਐੱਚ. ਓ. ਨੇ ਦੱਸਿਆ ਕਿ ਇਹ ਸਭ ਵੇਖ ਕੇ ਮ੍ਰਿਤਕ ਦਾ ਲੜਕਾ ਪਿਤਾ ਦੀ ਲਾਸ਼ ਨੂੰ ਸਵਿਫਟ 'ਚ ਸਿਵਲ ਹਸਪਤਾਲ ਬਟਾਲਾ ਤੋਂ ਲੈ ਕੇ ਗੁਰਦਾਸਪੁਰ ਵੱਲ ਭੱਜ ਗਿਆ ਤੇ ਬੱਬਰੀ ਬਾਈਪਾਸ 'ਤੇ ਗ਼ਲਤ ਸਾਈਡ ਡਰਾਈਵਿੰਗ ਕਰਦੇ ਹੋਏ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਤੋਂ ਬਾਅਦ ਤਜਿੰਦਰ ਉਥੋਂ ਮੌਕੇ 'ਤੇ ਗੱਡੀ ਤੇ ਪਿਤਾ ਦੀ ਲਾਸ਼ ਛੱਡ ਕੇ ਖੁਦ ਫ਼ਰਾਰ ਹੋ ਗਿਆ। ਜਿਸ ਨੂੰ ਗੁਰਦਾਸਪੁਰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।

ਐੱਸ. ਐੱਚ. ਓ. ਤੇ ਚੌਕੀ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਮ੍ਰਿਤਕ ਦੇ ਦੂਜੇ ਲੜਕੇ ਲਖਵਿੰਦਰ ਸਿੰਘ ਦੇ ਬਿਆਨਾਂ 'ਤੇ ਤਜਿੰਦਰ ਸਿੰਘ ਵਿਰੁੱਧ ਧਾਰਾ-302, 201 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਵਲੋਂ ਲਾਸ਼ ਜਲਦ ਹੀ ਗੁਰਦਾਸਪੁਰ ਵਿਖੇ ਮੰਗਵਾ ਕੇ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪੁਲਸ ਵੱਲੋਂ ਤਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News