ਲਾਪਤਾ ਹੋਏ ਪੁੱਤ ਦੀ ਭਾਲ ’ਚ ਲੱਗਾ ਸੀ ਪਰਿਵਾਰ, ਹੁਣ ਇਸ ਹਾਲਤ ’ਚ ਮਿਲੀ ਲਾਸ਼ ਦੇਖ ਨਿਕਲਿਆ ਤ੍ਰਾਹ

06/03/2023 6:28:02 PM

ਤਲਵੰਡੀ ਭਾਈ (ਗੁਲਾਟੀ) : 1 ਜੂਨ ਤੋਂ ਗਾਇਬ ਹੋਏ ਗੁਰਨੂਰ ਦੀ ਲਾਸ਼ ਸ਼ਨੀਵਾਰ ਸਵੇਰੇ ਫਰੀਦਕੋਟ ’ਚ ਮਿਲੀ ਹੈ। ਜ਼ਿਕਰਯੋਗ ਹੈ ਕਿ ਤਲਵੰਡੀ ਭਾਈ ਦੇ ਨਾਲ ਲੱਗਦੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦਾ ਚੌਥੀ ਕਲਾਸ ਦਾ ਵਿਦਿਆਰਥੀ ਗੁਰਨੂਰ ਸਿੰਘ ਉਮਰ 8 ਸਾਲ ਪੁੱਤਰ ਭਿੰਦਰ ਸਿੰਘ ਵਾਸੀ ਵਾੜਾ ਜਵਾਹਰ ਸਿੰਘ ਵਾਲਾ ਜੋ ਸਰਕਾਰੀ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ, 1 ਜੂਨ ਨੂੰ ਆਪਣੀ ਮਾਤਾ ਨਾਲ ਰਿਸ਼ਤੇਦਾਰੀ ’ਚ ਫਰੀਦਕੋਟ ਦੇ ਦੀਨਾਨਗਰ ਵਿਖੇ ਗਿਆ ਸੀ, ਜੋ ਕੁਝ ਸਮਾਂ ਘਰ ਰਹਿਣ ਤੋਂ ਬਾਅਦ ਗਲੀ ਵਿਚ ਖੇਡਣ ਚਲਾ ਗਿਆ, ਬਾਅਦ ਦਿਖਾਈ ਨਹੀਂ ਦਿੱਤਾ। 

ਇਹ ਵੀ ਪੜ੍ਹੋ : ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੋਕੇ ਐਕਟਿਵਾ ਸਵਾਰ ਮਹਿਲਾ ਤੇ ਵਿਅਕਤੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਦੋ ਦਿਨ ਪਰਿਵਾਰ ਅਤੇ ਪੁਲਸ ਵੱਲੋਂ ਬੱਚੇ ਦੀ ਕਾਫੀ ਭਾਲ ਕੀਤੀ ਗਈ ਸੀ ਪਰੂੰਤ ਸ਼ਨੀਵਾਰ ਸਵੇਰੇ ਫਰੀਦਕੋਟ ਦੇ ਦੀਨਾਨਗਰ ’ਚ ਵਾਟਰ ਵਰਕਸ ਦੀ ਖਾਲ ’ਚ ਉਕਤ ਬੱਚੇ ਦੀ ਲਾਸ਼ ਪਈ ਮਿਲੀ। ਜਿਸਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬੱਚੇ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। 

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਿਨ ਦਿਹਾੜੇ ਹੋਈ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News