ਜ਼ਮੀਨ ਦੇ ਲਾਲਚ ''ਚ ਕਲਯੁਗੀ ਪੁੱਤ ਨੂੰ ਭੁੱਲੇ ਰਿਸ਼ਤੇ, ਮਾਂ ਨਾਲ ਕਰਦਾ ਰਿਹਾ ਜਾਨਵਰਾਂ ਜਿਹਾ ਸਲੂਕ
Saturday, Jul 01, 2023 - 07:05 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ): ਅੱਜ ਕੱਲ੍ਹ ਕਲਯੁਗ ਦਾ ਅਜਿਹਾ ਸਮਾਂ ਚੱਲ ਰਿਹਾ ਹੈ ਕਿ ਜ਼ਮੀਨਾਂ-ਜਾਇਦਾਦਾਂ ਪਿੱਛੇ ਬੱਚੇ ਕਈ ਵਾਰ ਆਪਣੇ ਮਾਂ-ਬਾਪ ਨਾਲ ਵਧੀਕੀਆਂ ਕਰ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਰਾਮਪੁਰਾ ਤੋਂ ਜਿੱਥੋਂ ਦੇ ਇਕ ਕਲਯੁਗੀ ਪੁੱਤਰ ਵੱਲੋਂ ਪਹਿਲਾਂ ਤਾਂ ਆਪਣੇ ਵੱਡੇ ਭਰਾ ਜਿਸ ਦੀ ਮੌਤ ਹੋ ਚੁੱਕੀ ਹੈ, ਉਸ ਦੀ ਜਾਇਦਾਦ ਨੂੰ ਧੋਖੇ ਨਾਲ ਆਪਣੇ ਨਾਂ ਕਰਵਾ ਲਿਆ ਅਤੇ ਫਿਰ ਆਪਣੀ ਮਾਤਾ ਨੂੰ ਆਪਣੇ ਘਰ ਵਿਚ ਹੀ ਬੰਦੀ ਬਣਾ ਕੇ ਰੱਖ ਲਿਆ ਤਾਂ ਜੋ ਉਹ ਇਸ ਜਾਇਦਾਦ ਦੇ ਧੋਖੇ ਬਾਰੇ ਕਿਸੇ ਨੂੰ ਦੱਸ ਨਾ ਸਕੇ।
ਇਹ ਖ਼ਬਰ ਵੀ ਪੜ੍ਹੋ - ਰਾਘਵ ਚੱਢਾ ਨਾਲ ਅੰਮ੍ਰਿਤਸਰ ਪਹੁੰਚੀ ਪਰਿਣੀਤੀ ਚੋਪੜਾ, ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ
ਇਹ ਸਾਰੀ ਜਾਣਕਾਰੀ ਅੱਜ ਉਸ ਦੇ ਭਤੀਜੇ ਲਵਜੀਤ ਸਿੰਘ ਜੋ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਭੂਆ ਰਾਜਵਿੰਦਰ ਕੌਰ ਦੇ ਕੋਲ ਰਹਿ ਰਿਹਾ ਸੀ ਨੇ ਦਿੱਤੀ। ਉਸ ਨੇ ਦੱਸਿਆ ਕਿ ਉਸ ਦੇ ਚਾਚੇ ਨੇ ਧੋਖੇ ਨਾਲ ਉਸ ਦੇ ਹਿੱਸੇ ਦੀ ਜਾਇਦਾਦ ਨੂੰ ਆਪਣੇ ਨਾਂ ਕਰਾ ਲਿਆ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੀ ਦੁਬਾਰਾ ਛਾਣਬੀਨ ਕੀਤੀ ਜਾਵੇ ਅਤੇ ਝੂਠੀ ਰਜਿਸਟਰੀ ਨੂੰ ਰੱਦ ਕੀਤਾ ਜਾਵੇ। ਉੱਥੇ ਹੀ ਪਿੰਡ ਦੀ ਸਰਪੰਚਨੀ ਦੇ ਪਤੀ ਅਵਤਾਰ ਸਿੰਘ ਅਤੇ ਪਿੰਡ ਵਾਸੀ ਹਰਦਿਆਲ ਸਿੰਘ ਨੇ ਕਿਹਾ ਕਿ ਇਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਅੱਜ ਮਾਤਾ ਨੂੰ ਪੁੱਤਰ ਦੀ ਕੈਦ ਤੋਂ ਛੁਡਾਇਆ ਗਿਆ ਹੈ। ਉਸ ਦੇ ਪੁੱਤਰ ਵੱਲੋਂ ਉਸ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਬੰਦ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ 'ਤੇ ਡਿੱਗੀ ਗਾਜ਼
ਪੀੜਤ ਮਾਤਾ ਨੇ ਕਿਹਾ ਕਿ ਮੈਨੂੰ ਮੇਰੇ ਛੋਟੇ ਪੁੱਤਰ ਵੱਲੋਂ ਕੈਦ ਕਰਕੇ ਰੱਖਿਆ ਗਿਆ ਹੈ। ਉਸ ਨੇ ਕਿਹਾ ਕਿ ਮੇਰਾ ਵੱਡਾ ਪੁੱਤਰ ਜੋ ਕਿ ਹੁਣ ਇਸ ਦੁਨੀਆਂ ਵਿਚ ਨਹੀਂ ਹੈ, ਉਸ ਦੇ ਪੁੱਤਰ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ।
ਦੂਜੇ ਪਾਸੇ ਥਾਣਾ ਕਾਦੀਆਂ ਦੇ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਦੋਸ਼ੀ ਉੱਤੇ ਕਾਰਵਾਈ ਕਰਦੇ ਹੋਏ ਦੁਬਾਰਾ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਮਾਤਾ ਦੇ ਬਿਆਨਾਂ ਦੇ ਅਧਾਰ ਤੇ ਜੋ ਵੀ ਕਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।