ਪੁੱਤਰ ਹੋਣ ਦੀ ਖੁਸ਼ੀ ’ਚ ਪੀਤੀ ਸ਼ਰਾਬ, ਮਿਲੀ ਮੌਤ

Saturday, Aug 31, 2019 - 03:05 PM (IST)

ਪੁੱਤਰ ਹੋਣ ਦੀ ਖੁਸ਼ੀ ’ਚ ਪੀਤੀ ਸ਼ਰਾਬ, ਮਿਲੀ ਮੌਤ

ਮੋਗਾ (ਵਿਪਨ)—ਹਲਕਾ ਬਾਘਾਪੁਰਾਣਾ ਦੇ ਨੇੜਲੇ ਪਿੰਡ ਵੜਾ ਘਰ ਦੇ ਰਹਿਣ ਵਾਲੇ 22-23 ਸਾਲਾ ਨੌਜਵਾਨ ਦੀ ਸ਼ਰਾਬ ਦੀ ਜ਼ਿਆਦਾ ਵਰਤੋਂ ਕਰਨ ਦੇ ਚੱਲਦੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਥਾਣਾ ਬਾਘਾਪੁਰਾਣਾ ਦੀ ਪੁਲਸ ਨੇ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ’ਚ ਪਹੁੰਚਾ ਦਿੱਤਾ ਹੈ। ਹਸਪਤਾਲ ’ਚ ਮੌਜੂਦ ਮਿ੍ਰਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਨਸ਼ੇ ਦੇ ਤੌਰ ’ਤੇ ਪਹਿਲਾਂ ਗੋਲੀਆਂ ਖਾਂਦਾ ਸੀ ਅਤੇ ਦੇਰ ਰਾਤ ਉਹ ਸ਼ਰਾਬ ਪੀ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ। 
ਪੁਲਸ ਦੇ ਮੁਤਾਬਕ ਮਿ੍ਰਤਕ ਦੇ ਪਿਤਾ ਦਾ ਕਹਿਣਾ ਹੈ ਕਿ 20 ਦਿਨ ਪਹਿਲਾਂ ਉਸ ਦੇ ਘਰ ਪੋਤਰਾ ਹੋਇਆ ਸੀ, ਉਸ ਦਾ ਪੁੱਤਰ ਖੁਸ਼ੀ ’ਚ ਪਿੰਡ ਉਸ ਦਾ ਪੁੱਤਰ ਆਪਣੀ ਮਾਸੀ ਦੇ ਘਰ ਸ਼ਰਾਬ ਪੀ ਕੇ ਜਸ਼ਨ ਮਨਾ ਰਿਹਾ ਸੀ,ਜਿੱਥੇ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 
ਮਿ੍ਰਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ 2 ਪੁੱਤਰ ਅਤੇ 1 ਧੀ ਹੈ ਵੱਡੇ ਪੁੱਤਰ ਨੇ ਕੁਝ ਸਾਲ ਪਹਿਲਾਂ ਫੰਦਾ ਲਗਾ ਕੇ ਆਪਣੀ ਜਾਨ ਦੇ ਦਿੱਤੀ ਸੀ। ਮਿ੍ਰਤਕ ਦੇ ਪਿਤਾ ਦੇ ਮੁਤਾਬਕ ਕਰੀਬ 20 ਦਿਨ ਪਹਿਲਾਂ ਉਸ ਦੇ ਘਰ ਪੋਤਰੇ ਨੇ ਜਨਮ ਲਿਆ ਸੀ ਅਤੇ ਉਸ ਦਾ ਪੁੱਤਰ ਖੁਸ਼ੀ ਦੇ ਤੌਰ ’ਤੇ ਮਾਸੀ ਦੇ ਘਰ ਬੈਠਾ ਸ਼ਰਾਬ ਪੀ ਰਿਹਾ ਸੀ, ਜਿੱਥੇ ਉਸ ਦੀ ਸਿਹਤ ਵਿਗੜ ਗਈ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। 


author

Shyna

Content Editor

Related News