ਪੁੱਤਰ ਕੋਲ ਵਿਦੇਸ਼ ਜਾਣਾ ਵੀ ਨਾ ਹੋਇਆ ਨਸੀਬ, ਭਿਆਨਕ ਹਾਦਸੇ ’ਚ ਹੋਈ ਮੌਤ

Sunday, Mar 14, 2021 - 01:15 PM (IST)

ਪੁੱਤਰ ਕੋਲ ਵਿਦੇਸ਼ ਜਾਣਾ ਵੀ ਨਾ ਹੋਇਆ ਨਸੀਬ, ਭਿਆਨਕ ਹਾਦਸੇ ’ਚ ਹੋਈ ਮੌਤ

ਦੇਵੀਗੜ੍ਹ (ਨੌਗਾਵਾਂ): ਦੇਵੀਗੜ੍ਹ-ਪਟਿਆਲਾ ਰਾਜ ਮਾਰਗ ’ਤੇ ਅੱਜ ਇਕ ਵਾਪਰੇ ਸੜਕ ਹਾਦਸੇ ’ਚ ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਹੈ।ਜਾਣਕਾਰੀ ਅਨੁਸਾਰ ਦੇਵੀਗੜ੍ਹ ਤੋਂ ਥੋੜੀ ਦੂਰ ਤਨੇਜਾ ਪੈਲੇਸ ਦੇ ਸਾਹਮਣੇ ਅੱਜ ਬਾਅਦ ਦੁਪਹਿਰ 2 ਵਜੇ ਦੇ ਕਰੀਬ ਇਕ ਟਿੱਪਰ ਨੰਬਰ ਪੀ.ਬੀ. 11ਸੀ.ਯੂ.-5521 ਨੇ ਅੱਗੇ ਜਾਂਦੇ ਮੋਟਰਸਾਈਕਲ ਨੰਬਰ ਪੀ.ਬੀ. 11 ਬੀ.ਜੈੱਡ-1611 ਨੂੰ ਸਾਈਡ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਘਸੀਟਦਾ ਹੀ ਲੈ ਗਿਆ, ਜਿਸ ਕਾਰਣ ਅਤੇ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਦੀ ਪਛਾਣ ਪਿੰਡ ਜਲਾਲਾਬਾਦ ਦੇ ਕੁਲਵੰਤ ਸਿੰਘ (50) ਪੁੱਤਰ ਚੰਦਾ ਸਿੰਘ ਵਜੋਂ ਹੋਈ।

ਇਹ ਵੀ ਪੜ੍ਹੋ:  ਗਮ ’ਚ ਬਦਲੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਵਾਪਸ ਪਰਤੇ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

ਇਸ ਸਮੇਂ ਹੀ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਘਟਨਾ ਵਾਲੀ ਥਾਂ ਤੋਂ ਲੰਘ ਰਹੇ ਸਨ, ਜਿਨ੍ਹਾਂ ਨੇ ਹੀ ਥਾਣਾ ਜੁਲਕਾਂ ਦੀ ਪੁਲਸ ਨੂੰ ਫੋਨ ਕਰ ਕੇ ਹਾਦਸੇ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਸਹਾਇਕ ਥਾਣੇਦਾਰ ਜਾਨਪਾਲ ਸਿੰਘ ਪੁਲਸ ਪਾਰਟੀ ਨਾਲ ਘਟਨਾ ਵਾਲੀ ਥਾਂ ’ਤੇ ਪੁੱਜੇ ਗਏ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਰਾਜਿੰਦਰਾ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਟਿੱਪਰ ਅਤੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਕੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਨੇ ਜਲਦੀ ਹੀ ਵਿਦੇਸ਼ ’ਚ ਆਪਣੇ ਮੁੰਡੇ ਕੋਲ ਜਾਣਾ ਸੀ ਪਰ ਉਸ ਨੂੰ ਵਿਦੇਸ਼ ਜਾਣਾ ਵੀ ਨਸੀਬ ਨਾ ਹੋਇਆ।

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!


author

Shyna

Content Editor

Related News