ਛੁੱਟੀ ਆਏ ਫ਼ੌਜੀ ਨਾਲ ਵਾਪਰਿਆ ਹਾਦਸਾ, ਨਹਿਰ ’ਚ ਡਿੱਗਣ ਕਾਰਨ ਤੋੜਿਆ ਦਮ

Tuesday, May 09, 2023 - 09:34 PM (IST)

ਛੁੱਟੀ ਆਏ ਫ਼ੌਜੀ ਨਾਲ ਵਾਪਰਿਆ ਹਾਦਸਾ, ਨਹਿਰ ’ਚ ਡਿੱਗਣ ਕਾਰਨ ਤੋੜਿਆ ਦਮ

ਲਹਿਰਾਗਾਗਾ (ਗਰਗ) : ਪਿੰਡ ਗੁਰਨੇ ਖੁਰਦ ਆਪਣੇ ਘਰ ਛੁੱਟੀ ’ਤੇ ਆਏ ਫ਼ੌਜੀ ਦੀ ਮੋਟਰਸਾਈਕਲ ਤੋਂ ਨਹਿਰ ’ਚ ਡਿੱਗ ਜਾਣ ਕਾਰਨ ਮੌਤ ਗਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (22) ਜੋ ਅਜੇ ਕੁਆਰਾ ਸੀ ਅਤੇ ਮਿਲਟਰੀ ’ਚ ਨੌਕਰੀ ਕਰਦਾ ਸੀ, ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਘਰ ਆਇਆ ਸੀ ਤੇ 17 ਮਈ ਨੂੰ ਉਸ ਨੇ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ’ਤੇ ਜਾਣਾ ਸੀ।

ਇਹ ਵੀ ਪੜ੍ਹੋ : ਰੂਸ ਵਿਰੁੱਧ ‘ਅਸਲੀ ਜੰਗ’ ਛੇੜੀ ਗਈ, ਵਿਜੇ ਦਿਵਸ 'ਤੇ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਲਲਕਾਰਿਆ

ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਤੇ ਲਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੁਰਨੇ ਖੁਰਦ ਮੋਟਰਸਾਈਕਲ ’ਤੇ ਅਲੀਸ਼ੇਰ ਤੋਂ ਨਹਿਰ ਦੀ ਪਟੜੀ ਦੇ ਨਾਲ-ਨਾਲ ਗੁਰਨੇ ਖੁਰਦ ਨੂੰ ਆ ਰਹੇ ਸਨ। ਉਨ੍ਹਾਂ ਦੇ ਪਿੱਛੇ ਦੂਸਰੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਹੀ ਪਿੰਡ ਦਾ ਜਗਸੀਰ ਸਿੰਘ ਦੀਪਾ ਪੁੱਤਰ ਮਿੱਠੂ ਸਿੰਘ ਵੀ ਆ ਰਿਹਾ ਸੀ। ਜਦੋਂ ਗੁਰਪ੍ਰੀਤ ਸਿੰਘ ਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪਿੰਡ ਅਲੀਸ਼ੇਰ ਨਹਿਰ ਦੇ ਪੁਲ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਸਲਿੱਪ ਕਰ ਗਿਆ, ਜਿਸ ਕਾਰਨ ਫ਼ੌਜੀ ਗੁਰਪ੍ਰੀਤ ਸਿੰਘ ਨਹਿਰ ’ਚ ਡਿੱਗ ਪਿਆ, ਜਿਸ ਦੀ ਲਾਸ਼ ਅੱਜ ਪਿੰਡ ਖੁਡਾਲ ਕਲਾਂ ਨਹਿਰ ਦੇ ਪੁਲ ਕੋਲੋਂ ਮਿਲੀ।

ਇਹ ਵੀ ਪੜ੍ਹੋ : ਬੋਲਣ ਦੀ ਇਜਾਜ਼ਤ ਨਾ ਮਿਲੀ ਤਾਂ ਨੇਪਾਲੀ MP ਨੇ ਸੰਸਦ ’ਚ ਹੀ ਉਤਾਰ ਦਿੱਤੇ ਕੱਪੜੇ

ਚੌਕੀ ਚੋਟੀਆਂ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News