ਰੱਖੜੀ ਤੋਂ ਇਕ ਦਿਨ ਪਹਿਲਾਂ ਘਰ ਪੁੱਜੀ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ
Sunday, Aug 02, 2020 - 11:39 PM (IST)
ਗੜ੍ਹਸ਼ੰਕਰ (ਅਮਰੀਕ)— ਫ਼ੌਜੀਆਂ ਕਾਰਨ ਦੇਸ਼ ਦੀਆਂ ਸਰਹੱਦਾਂ ਸੁਰੱਖਿਤਅਤ ਹਨ ਫੌਜੀਆਂ ਕਰਕੇ ਹੀ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਜਦੋਂ ਕੋਈ ਜਵਾਨ ਦੀ ਮੌਤ ਹੁੰਦੀ ਹੈ ਤਾਂ ਇਸ ਦਾ ਦੁੱਖ ਉਸ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਹਰ ਇਕ ਦੇਸ਼ ਦੇ ਨਾਗਰਿਕ ਨੂੰ ਹੁੰਦਾ ਜੋ ਦੇਸ਼ ਨੂੰ ਪਿਆਰ ਕਰਦਾ ਹੈ।
ਅਜਿਹਾ ਹੀ ਗੜ੍ਹਸ਼ੰਕਰ ਦੇ ਪਿੰਡ ਸਤਨੋਰ 'ਚੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦਾ ਇਕ ਫ਼ੌਜੀ ਹੌਲਦਾਰ ਜਵਾਨ ਰਣਜੀਤ ਸਿੰਘ ਬਿਹਾਰ ਦੇ ਗਯਾ ਵਿਖੇ ਕਰਦਾ ਸੀ ਅਤੇ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ ਸੀ। ਉਹ ਬਿਹਾਰ ਦੇ ਗਯਾ 'ਚ ਗਿਆ ਬਿਹਾਰ ਵਿਖੇ ਓ. ਟੀ. ਇੰਸਟੈਕਟਰ ਬਟਾਲੀਅਨ 'ਚ ਡਿਊਟੀ ਕਰਦਾ ਸੀ। ਇਸ ਖ਼ਬਰ ਦਾ ਪਤਾ ਲਗਦੇ ਹੀ ਪਿੰਡ ਸਤਨੋਰ ਵਿਖੇ ਸੋਗ ਦੀ ਲਹਿਰ ਫੈਲ ਗਈ।
ਅੱਜ ਰੱਖੜੀ ਤੋਂ ਇਕ ਦਿਨ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ ਜਿਵੇਂ ਹੀ ਉਸ ਦੇ ਜੱਦੀ ਪਿੰਡ ਸਤਨੋਰ 'ਚ ਪਹੁੰਚੀ ਤਾਂ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਇਥੇ ਆਰਮੀ ਦੇ ਫਾਈਵ ਸਿਖਲਾਈ ਬਟਾਲੀਅਨ ਦੇ ਉੱਚ ਅਧਿਕਾਰੀਆਂ ਨੇ ਰਣਜੀਤ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਵੱਲੋਂ ਚਿਖਾ ਨੂੰ ਅਗਨੀ ਭੇਂਟ ਕੀਤੀ ਗਈ। ਹੌਲਦਾਰ ਰਣਜੀਤ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਅਤੇ ਧਰਮ ਪਤਨੀ ਮਨਪ੍ਰੀਤ ਕੌਰ ਅਤੇ ਦੋ ਬੇਟੀਆਂ ਨੂੰ ਛੱਡ ਗਿਆ ਹੈ।
ਧੀਆਂ ਨੂੰ ਹਮੇਸ਼ਾ ਸਮਝਦੇ ਸਨ ਬੇਟੇ
ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਬਿਹਾਰ ਦੇ ਗਯਾ 'ਚ ਡਿਊਟੀ ਸੀ, ਜਿੱਥੇ ਅਚਾਨਕ ਹਾਰਟ ਅਟੈਕ ਆਉਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਡੂੰਘਾ ਸਦਮਾ ਲੱਗਾ ਹੈ। ਉਸ ਨੇ ਦੱਸਿਆ ਕਿ ਉਹ ਆਪਣੀਆਂ ਦੋਵੇਂ ਧੀਆਂ ਨੂੰ ਹਮੇਸ਼ਾ ਬੇਟੇ ਹੀ ਸਮਝਦੇ ਸਨ। ਉਹ ਕਹਿੰਦੇ ਸਨ ਕਿ ਇਹ ਧੀਆਂ ਹੀ ਮੇਰੇ ਬੇਟੇ ਹਨ।
ਰੋਂਦੀ ਪਤਨੀ ਨੇ ਕਿਹਾ ਕਿ ਅੱਜ ਸਾਨੂੰ ਛੱਡ ਕੇ ਚਲੇ ਗਏ ਹਨ, ਸਾਨੂੰ ਵੀ ਆਪਣੇ ਨਾਲ ਹੀ ਲੈ ਜਾਂਦੇ। ਉਥੇ ਹੀ ਫ਼ੌਜੀ ਜਵਾਨ ਨੂੰ ਸ਼ਰਧਾਜਲੀ ਦੇਣ ਲਈ ਵਿਧਾਇਕ ਜੈ ਕ੍ਰਿਸ਼ਨ ਰੋੜੀ ਵੀ ਪਹੁੰਚੇ।