ਨਿਗਮ ਆਪਣੀਆਂ ਸਾਰੀਆਂ ਇਮਾਰਤਾਂ ’ਚ ਲਾਵੇਗਾ ਸੋਲਰ ਪੈਨਲ, ਹਾਊਸ ’ਚ ਆਵੇਗਾ ਮਤਾ

Thursday, Jan 04, 2024 - 01:16 PM (IST)

ਨਿਗਮ ਆਪਣੀਆਂ ਸਾਰੀਆਂ ਇਮਾਰਤਾਂ ’ਚ ਲਾਵੇਗਾ ਸੋਲਰ ਪੈਨਲ, ਹਾਊਸ ’ਚ ਆਵੇਗਾ ਮਤਾ

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਨਗਰ ਨਿਗਮ ਵਲੋਂ ਆਪਣੀਆਂ ਸਾਰੀਆਂ ਇਮਾਰਤਾਂ 'ਚ ਸੋਲਰ ਪੈਨਲ ਲਾਏ ਜਾਣਗੇ, ਜਿਸ ਲਈ ਵਿਭਾਗ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ 112 ਇਮਾਰਤਾਂ ਨੂੰ ਫਾਈਨਲ ਕੀਤਾ ਹੈ, ਜਿਨ੍ਹਾਂ ’ਤੇ ਸੋਲਰ ਪੈਨਲ ਲਾਏ ਜਾ ਸਕਦੇ ਹਨ। ਇਸ ਸਬੰਧੀ ਪ੍ਰਸਤਾਵ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਸਦਨ ਦੀ ਆਉਣ ਵਾਲੀ ਮੀਟਿੰਗ ਵਿਚ ਪ੍ਰਵਾਨਗੀ ਲਈ ਰੱਖਿਆ ਜਾ ਸਕਦਾ ਹੈ।

ਨਿਗਮ ਵਲੋਂ 17 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪੈਨਲ ਲਾਏ ਜਾਣਗੇ। ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਗਰਿੱਡ ਨੂੰ ਦਿੱਤੀ ਜਾਵੇਗੀ। ਨਗਰ ਨਿਗਮ ਵਲੋਂ ਇਮਾਰਤਾਂ ’ਤੇ ਸੋਲਰ ਪੈਨਲ ਲਾਉਣ ਦਾ ਕੰਮ ਚਾਲੂ ਵਿੱਤੀ ਸਾਲ ਦੌਰਾਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Babita

Content Editor

Related News