ਸਕੂਲਾਂ ''ਚ ਸੋਲਰ ਸਿਸਟਮ ਲਾਉਣ ਦੀ ਫਾਈਲ ਵਿੱਤ ਵਿਭਾਗ ''ਚ ਲਟਕੀ
Tuesday, Oct 31, 2017 - 04:16 PM (IST)

ਚੰਡੀਗੜ੍ਹ (ਸਨਮੀਤ) : ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ 'ਚ ਹਾਈਬ੍ਰਿਡ ਸਾਲਰ ਪਾਵਰ ਸਿਸਟਮ ਲਾਉਣ ਦੀ ਫਾਈਲ ਪਿਛਲੇ ਡੇਢ ਸਾਲ ਤੋਂ ਵਿੱਤ ਵਿਭਾਗ 'ਚ ਰੁਕੀ ਹੋਈ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਐਲਾਨ ਤੋਂ ਬਾਅਦ ਵੀ ਅਜੇ ਤੱਕ ਇਸ ਫਾਈਲ ਨੂੰ ਵਿੱਤ ਵਿਭਾਗ ਨੇ ਮਨਜ਼ੂਰ ਕਰਕੇ ਸਿੱਖਿਆ ਵਿਭਾਗ ਕੋਲ ਨਹੀਂ ਭੇਜਿਆ। ਸੂਤਰਾਂ ਮੁਤਾਬਕ ਸਰਕਾਰੀ ਸਕੂਲਾਂ 'ਚ ਹਾਈਬ੍ਰਿਡ ਸੋਲਰ ਪਾਵਰ ਸਿਸਟਮ ਲਾਉਣ ਲਈ ਹਰਿਆਣਾ ਸੌਰ ਊਰਜਾ ਵਿਭਾਗ ਨੇ ਹਰਿਆਣਾ ਉਤਕਰਸ਼ ਕਮੇਟੀ ਨੂੰ ਕਰੀਬ 236 ਕਰੋੜ ਜਮ੍ਹਾਂ ਕਰਾਉਣ ਦੀ ਚਿੱਠੀ ਭੇਜੀ ਹੈ ਪਰ ਮਨਜ਼ੂਰੀ ਤੋਂ ਪਹਿਲਾਂ ਹਰਿਆਣਾ ਸੌਰ ਊਰਜਾ ਵਿਭਾਗ ਵੀ ਕੰਮ ਸ਼ੁਰੂ ਨਹੀਂ ਕਰ ਸਕਦਾ। ਦੱਸਣਯੋਗ ਹੈ ਕਿ ਹਰਿਆਣਾ ਉਤਕਰਸ਼ ਕਮੇਟੀ ਨੇ 12 ਸਤੰਬਰ ਨੂੰ ਸਹਾਇਕ ਸਿੱਖਿਆ ਨਿਰਦੇਸ਼ਕ ਦੀ ਮੀਟਿੰਗ ਤੋਂ ਬਾਅਦ ਵਿੱਤ ਵਿਭਾਗ ਕੋਲ ਫਾਈਲ ਭੇਜ ਦਿੱਤੀ ਸੀ। ਅਜਿਹੇ 'ਚ ਖੱਟੜ ਵਲੋਂ ਸੂਬੇ ਦੇ 13 ਹਜ਼ਾਰ ਸਕੂਲਾਂ 'ਚ ਹਾਈਬ੍ਰਿਡ ਸੋਲਰ ਸਿਸਟਮ ਲਾਉਣ ਦੇ ਐਲਾਨ ਕਰੀਬ 5 ਮਹੀਨਿਆਂ ਬਾਅਦ ਵੀ ਸਿਰੇ ਨਹੀਂ ਚੜ੍ਹੇ ਹਨ।