ਦੂਨ ਵੈਲੀ ਸਕੂਲ ਜ਼ੀਰਾ ਵਿਖੇ ਕੀਤਾ ਸੋਲਰ ਸਿਸਟਮ ਦਾ ਉਦਘਾਟਨ
Saturday, Feb 03, 2018 - 12:27 PM (IST)
ਜ਼ੀਰਾ (ਅਕਾਲੀਆਂਵਾਲਾ) - ਦੂਨ ਵੈਲੀ ਸਕੂਲ ਜ਼ੀਰਾ ਵਿਖੇ ਸੋਲਰ ਸਿਸਟਮ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੋਲਰ ਸਿਸਟਮ ਲਗਾਉਣ ਲਈ ਜਿੱਥੇ ਸਬਸਿਡੀ ਦਿੰਦੀ ਹੈ, ਉਥੇ ਅਸੀਂ ਬਿੱਲਾਂ ਤੋਂ ਮੁਕਤੀ ਬਿਜਲੀ ਪ੍ਰਾਪਤ ਕਰ ਸਕਦੇ ਹਾਂ। ਸੋਲਰ ਸਿਸਟਮ ਲਗਾਉਣ ਨਾਲ ਅਸੀਂ ਬਿਜਲੀ ਦੀ ਸਹੂਲਤ ਦਾ ਆਨੰਦ ਮਾਣ ਸਕਦੇ ਹਾਂ। ਪੰਜਾਬ ਸਰਕਾਰ ਸੋਲਰ ਸਿਸਟਮ ਪ੍ਰੋਜੈਕਟ ਲਗਾਉਣ ਦੇ ਇੱਛਕ ਲੋਕਾਂ ਨੂੰ ਹਰ ਪ੍ਰਕਾਰ ਦੀ ਮਦਦ ਦੇਵੇਗੀ। ਉਨ੍ਹਾਂ ਕਿਹਾ ਕਿ ਸੋਲਰ ਸਿਸਟਮ ਲਗਾਉਣ ਨਾਲ ਅਸੀਂ ਬਿਜਲੀ ਦਾ ਆਦਾਨ ਪ੍ਰਦਾਨ ਕਰ ਸਕਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਨ ਵੈਲੀ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ ਇਸ ਕਾਰਜ ਨੂੰ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਸੁਭਾਸ਼ ਉਂਪਲ ਚੇਅਰਮੈਨ, ਰਾਜੇਸ਼ ਕੁਮਾਰ ਢੰਡ ਮੀਤ ਪ੍ਰਧਾਨ, ਪ੍ਰਿੰਸੀਪਲ ਰਜਨੀਸ਼ ਸ਼ਰਮਾ, ਮਹਿੰਦਰ ਮਦਾਨ ਪ੍ਰਧਾਨ ਨਗਰ ਕੌਂਸਲ ਮੱਖੂ ਤੋਂ ਇਲਾਵਾ ਕਈ ਸ਼ਖਸ਼ੀਅਤਾਂ ਹਾਜ਼ਰ ਸਨ।
