ਇਸ 83 ਸਾਲਾ ਬਾਬੇ ਨੇ ਕੀਤਾ ਕਮਾਲ, ਜਜ਼ਬਾ ਅਜਿਹਾ ਸੁਣ ਨਹੀਂ ਹੋਵੇਗਾ ਯਕੀਨ

Friday, Sep 20, 2019 - 06:33 PM (IST)

ਇਸ 83 ਸਾਲਾ ਬਾਬੇ ਨੇ ਕੀਤਾ ਕਮਾਲ, ਜਜ਼ਬਾ ਅਜਿਹਾ ਸੁਣ ਨਹੀਂ ਹੋਵੇਗਾ ਯਕੀਨ

ਜਲੰਧਰ : ਜੇ ਜਜ਼ਬਾ ਹੋਵੇ ਤਾਂ ਮੰਜ਼ਿਲ ਤਕ ਪਹੁੰਚਣ 'ਤੇ ਉਮਰ ਵੀ ਅੱਗ ਨਹੀਂ ਆ ਸਕਦੀ। ਲੈਕਚਰਾਰ ਸੋਹਨ ਸਿੰਘ ਗਿੱਲ ਨੇ 83 ਸਾਲ ਦੀ ਉਮਰ ਵਿਚ ਐੱਮ. ਏ. ਇੰਗਲਿਸ਼ ਦੀ ਡਿਗਰੀ ਹਾਸਲ ਕਰਕੇ ਇਸ ਜਜ਼ਬੇ ਨੂੰ ਸੱਚ ਕਰ ਵਿਖਾਇਆ ਹੈ। 15 ਅਗਸਤ 1936 ਨੂੰ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਦਾਤਾ ਕੋਟ ਫਤੂਹੀ 'ਚ ਜੰਮੇ ਸੋਹਨ ਸਿੰਘ ਨੇ ਪੂਰਬੀ ਅਫਰੀਕੀ ਦੇਸ਼ ਕੀਨੀਆ 'ਚ ਸਿੱਖਿਆ ਖੇਤਰ ਵਿਚ 33 ਸਾਲ ਤਕ ਸੇਵਾਵਾਂ ਨਿਭਾਉਣ ਤੋਂ ਬਾਅਦ ਵਰਤਨ ਵਾਪਸੀ ਕੀਤੀ ਅਤੇ ਲਵਲੀ ਪ੍ਰੋਫੈਸਲਨ ਯੂਨੀਵਰਸਿਟੀ ਤੋਂ ਐੱਮ. ਏ. ਇੰਗਲਿਸ਼ ਦੀ ਡਿਗਰੀ ਹਾਸਲ ਕਰਕੇ ਆਪਣੀ 61 ਸਾਲ ਪੁਰਾਣੀ ਇੱਛਾ ਨੂੰ ਪੂਰਾ ਕੀਤਾ। ਬੁੱਧਵਾਰ ਨੂੰ ਉਨ੍ਹਾਂ ਨੂੰ ਐੱਨ. ਪੀ. ਯੂ. ਦੀ ਦਸਵੀਂ ਕਨਵੈਨਸ਼ਨ ਵਿਚ ਡਿਗਰੀ ਦਿੱਤੀ ਗਈ। 

PunjabKesari

ਉਹ ਕਹਿੰਦੇ ਹਨ ਕਿ 1958 ਵਿਚ ਕੀਨੀਆ ਵੀਜ਼ਾ ਖੁੱਲ੍ਹਣ 'ਤੇ ਆਪਣੇ ਸਾਂਢੂ ਸੇਵਾ ਸਿੰਘ ਵੜੈਚ ਨਾਲ ਉਹ ਕੀਨੀਆ ਚਲੇ ਗਏ। ਉਸ ਸਮੇਂ ਚਾਰ ਰੁਪਏ ਕਿਰਾਇਆ ਹੁੰਦਾ ਸੀ। ਉਸ ਸਮੇਂ ਉਨ੍ਹਾਂ ਦੀ ਇੱਛਾ ਸੀ ਕਿ ਉਹ ਐੱਮ. ਏ. ਇੰਗਲਿਸ਼ ਕਰ ਲੈਣ ਪਰ ਵਿਦੇਸ਼ ਜਾਣ ਕਾਰਨ ਇਹ ਨਹੀਂ ਕਰ ਸਕੇ। ਰਾਤ ਨੂੰ ਸੋਂਦੇ ਸਮੇਂ ਐੱਮ. ਏ. ਇੰਗਲਿਸ਼ ਦੇ ਸਪਨੇ ਆਉਂਦੇ ਸਨ। ਅਧੂਰੀ ਖੁਆਇਸ਼ ਉਨ੍ਹਾਂ ਨੂੰ ਅਕਸਰ ਤੰਗ ਕਰਦੀ ਸੀ। ਕੀਨੀਆ 'ਚ ਸਿੱਖਿਆ ਖੇਤਰ ਵਿਚ ਸੇਵਾਵਾਂ ਦੇਣ ਤੋਂ ਬਾਅਦ ਜਦੋਂ ਰਿਟਾਇਰ ਹੋਏ ਤਾਂ ਵਤਨ ਵਾਪਸੀ ਤੋਂ ਬਾਅਦ ਇਥੋਂ ਦੇ ਸਕੂਲਾਂ ਵਿਚ ਪੜ੍ਹਾਉਂਦੇ ਰਹੇ ਪਰ ਲਗਾਤਾਰ ਐੱਮ. ਏ. ਇੰਗਲਿਸ਼ ਨਾ ਕਰ ਸਕਣ ਦੀ ਟਸ ਬਰਕਰਾਰ ਰਹੀ। 

ਮੇਰੀ ਇੱਛਾ ਹੋਈ ਪੂਰੀ, ਬੱਚਿਆਂ ਲਈ ਕਿਤਾਬਾਂ ਲਿਖਾਂਗਾ
ਉਨ੍ਹਾਂ ਕਿਹਾ ਕਿ ਇਕ ਦਿਨ ਘਰ ਬੈਠੇ ਅਧੂਰੀ ਖੁਆਇਸ਼ ਪੂਰੀ ਕਰਨ ਦਾ ਵਿਚਾਰ ਆਇਆ। ਪਤਨੀ ਜੋਗਿੰਦਰ ਕੌਰ ਅਤੇ ਅਮਰੀਕਾ 'ਚ ਰਹਿੰਦੇ ਬੇਟੇ ਨੇ ਵੀ ਹਿੰਮਤ ਵਧਾਈ। ਇਸ ਤੋਂ ਬਾਅਦ ਬੰਗਾ ਡਿਸਟੈਂਸ ਐਜੂਕੇਸ਼ਨ ਸੈਂਟਰ ਤੋਂ ਅਰਜ਼ੀ ਦਾਇਰ ਕੀਤੀ ਅਤੇ ਅਧੂਰੀ ਇੱਛਾ ਪੂਰੀ ਹੋ ਗਈ। ਸੋਹਨ ਸਿੰਘ ਸਿੰਘ ਨੇ ਕਿਹਾ ਕਿ ਹੁਣ ਉਹ ਬੱਚਿਆਂ ਲਈ ਕਿਤਾਬਾਂ ਲਿਖਣਗੇ। 


author

Gurminder Singh

Content Editor

Related News