ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਵੱਡੇ ਰਾਜ਼

Tuesday, Aug 11, 2020 - 03:46 PM (IST)

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਵੱਡੇ ਰਾਜ਼

ਮੋਗਾ : ਕਸਬਾ ਬੱਧਨੀ ਕਲਾਂ ਦੇ ਇਕ ਨੌਜਵਾਨ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ
PunjabKesariਜਾਣਕਾਰੀ ਮੁਤਾਬਕ ਹਰਦੀਪ ਸਿੰਘ (36) ਪੁੱਤਰ ਰੇਸ਼ਮ ਸਿੰਘ ਬਾਬਾ ਜੀਵਨ ਸਿੰਘ ਨਗਰ ਵਾਸੀ ਬੱਧਨੀ ਕਲਾਂ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਪਤਨੀ, ਸਹੁਰਾ ਪਰਿਵਾਰ ਤੇ ਸਾਲੀ ਸਾਂਢੂ ਤੰਗ ਕਰਦੇ ਸਨ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਸੋਮਵਾਰ ਉਸ ਨੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
PunjabKesariਉਸ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ ਗਈ, ਜਿਸ 'ਚ ਉਸ ਨੇ ਆਪਣੀ ਪਤਨੀ, ਸੁਹਰਾ, ਸਾਲਾ, ਸਾਲੀ ਅਤੇ ਸਾਂਢੂ ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਉਦਿਆਂ ਆਪਣਾ ਘਰ ਉਜਾੜਣ ਦੀ ਗੱਲ ਕਹੀ ਹੈ। ਉਸ ਨੇ ਪੁਲਸ ਪ੍ਰਸ਼ਾਸਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਇਨ੍ਹਾਂ ਸਾਰਿਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋਂ : ਅੱਖਾਂ ਦੀ ਰੋਸ਼ਨੀ ਨਹੀਂ ਪਰ ਵਾਹਿਗੁਰੂ ਨੇ ਬਖ਼ਸ਼ਿਆ ਅਜਿਹਾ ਹੁਨਰ, ਵੇਖ ਕਹੋਗੇ 'ਧੰਨ ਗੁਰੂ ਨਾਨਕ'


author

Baljeet Kaur

Content Editor

Related News