ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਸਮਰਥਨ ''ਚ ਆਏ ਪਿੰਡ ਵਾਲੇ

01/22/2019 6:14:08 PM

ਤਰਨਤਾਰਨ (ਵਿਜੇ) : ਸੋਸ਼ਲ ਮੀਡੀਆ 'ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਵਾਲੇ ਲੜਕੇ ਦੀ ਕਕਾਰ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਇਸ ਦਰਮਿਆਨ ਜਦੋਂ 'ਜਗ ਬਾਣੀ' ਦੀ ਟੀਮ ਉਕਤ ਲੜਕੇ ਦੇ ਤਰਨਤਾਰਨ ਸਥਿਤ ਪਿੰਡ ਦੀਨੇਵਾਲ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਅਸਲ ਨਾਂ ਧਰਮਪ੍ਰੀਤ ਸਿੰਘ ਹੈ ਅਤੇ ਉਸ ਦੇ ਗੀਤ ਧਮਕ ਬੇਸ ਵਾਲੇ ਹੋਣ ਕਾਰਨ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਰਹੇ ਹਨ। ਕੁਝ ਲੋਕਾਂ ਵਲੋਂ ਇਸ ਦੇ ਗੀਤਾਂ 'ਤੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਇਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ, ਜਿਸ ਕਾਰਨ ਕੁਝ ਵਿਅਕਤੀਆਂ ਵਲੋਂ ਧਰਮਪ੍ਰੀਤ ਦੇ ਕਕਾਰਾਂ ਨੂੰ ਉਤਰਵਾ ਦਿੱਤਾ ਗਿਆ। 

ਪਿੰਡ ਵਾਸੀਆਂ ਨੇ ਕਿਹਾ ਕਿ ਧਰਮਪ੍ਰੀਤ (ਮੁੱਖ ਮੰਤਰੀ) ਨੇ ਜੇਕਰ ਕੋਈ ਗਲਤ ਟਿੱਪਣੀ ਕੀਤੀ ਸੀ ਜਾਂ ਕੋਈ ਗਲਤ ਗੀਤ ਗਾਇਆ ਸੀ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਲਬ ਕਰਕੇ ਤਨਖਾਹੀਆ ਕਰਾਰ ਦਿੱਤਾ ਜਾਣਾ ਚਾਹੀਦਾ ਸੀ, ਪਰ ਉਸ ਦੇ ਨਾਲ ਅਜਿਹਾ ਵਿਵਹਾਰ ਕਰਨਾ ਅਤਿ ਨਿੰਦਣਯੋਗ ਹੈ। ਪਿੰਡ ਵਾਸੀਆਂ ਮੁਤਾਬਕ ਧਰਮਪ੍ਰੀਤ ਦੇ ਮਸ਼ਹੂਰ ਹੋਣ ਕਾਰਨ ਇਕ ਗਾਇਕ ਉਸ ਨੂੰ ਚੰਡੀਗੜ੍ਹ ਲੈ ਕੇ ਗਿਆ ਹੈ।


rajwinder kaur

Content Editor

Related News