ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ ਹਨੀਪ੍ਰੀਤ ਦਾ ਫੋਨ ਨੰਬਰ, ਲੋਕ ਕਰ ਰਹੇ ਹਨ ਫੋਨ

Thursday, Sep 14, 2017 - 08:14 AM (IST)

ਸਿਰਸਾ — ਸਾਧਵੀ ਯੌਨ-ਸ਼ੋਸ਼ਣ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਜੋ ਕਿ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਦੀ ਹੀ ਲਾਪਤਾ ਹੈ। ਹਨੀਪ੍ਰੀਤ ਦੀ ਭਾਲ 'ਚ ਸੈਕੜਾਂ ਪੁਲਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਅਜੇ ਤੱਕ ਹਨੀਪ੍ਰੀਤ ਕਿਸੇ ਦੇ ਹੱਥ ਨਹੀਂ ਲੱਗੀ। ਅੱਜਕੱਲ੍ਹ ਹਨੀਪ੍ਰੀਤ ਦਾ ਮੋਬਾਈਲ ਨੰਬਰ ਵਾਇਰਲ ਹੋ ਰਿਹਾ ਹੈ।

PunjabKesari
ਹਨੀਪ੍ਰੀਤ ਦਾ ਨੰਬਰ(86890-45777) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਨੰਬਰ ਡਾਇਲ ਕਰਨ 'ਤੇ ਬੰਦ ਆ ਰਿਹਾ ਹੈ। ਇਸ ਨੰਬਰ ਨੂੰ ਜੇਕਰ ਵਾਟਸਐਪ 'ਤੇ ਦੇਖਿਆ ਜਾਵੇ ਤਾਂ ਇਸ 'ਤੇ ਰਾਮ ਰਹੀਮ ਦੀ ਫੋਟੋ ਲੱਗੀ ਹੈ। ਇਸ ਫੋਟੋ 'ਚ ਰਾਮ ਰਹੀਮ ਬਾਈਕ 'ਤੇ ਸਵਾਰ ਹੈ। ਚਰਚਾ ਦਾ ਵਿਸ਼ਾ ਬਣੇ ਇਸ ਫੋਨ ਨੰਬਰ ਨੂੰ ਲੋਕ ਵਾਰ-ਵਾਰ ਡਾਇਲ ਕਰਕੇ ਦੇਖ ਰਹੇ ਹਨ ਪਰ ਬੰਦ ਆ ਰਿਹਾ ਹੈ।
ਰਾਮ ਰਹੀਮ ਦੇ ਕਾਲੇ ਕਾਰਨਾਮਿਆਂ ਦੀ ਕਾਰਨ ਭਾਰਤੀ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਨੇ ਡੇਰਾ ਮੁਖੀ ਰਾਮ ਰਹੀਮ ਅਤੇ ਉਸਦੀ ਮੂੰਹ ਬੋਲੀ ਬੇਟੀ ਦੀ ਸਦੱਸਤਾ ਰੱਦ ਕਰ ਦਿੱਤੀ ਹੈ। ਵਾਟਸਐਪ 'ਤੇ ਦੇਖਿਆ ਜਾਏ ਤਾਂ ਹਨੀਪ੍ਰੀਤ ਦਾ ਮੋਬਾਈਲ ਸਟੇਟਸ ਐਟ ਸਕੂਲ ਲਿਖਿਆ ਆ ਰਿਹਾ ਹੈ। ਡੇਰਾ ਪ੍ਰਬੰਧਕਾਂ ਨੂੰ ਮਿਲਣ ਵਾਲਾ ਆਦੇਸ਼ ਇਸੇ ਫੋਨ ਤੋਂ ਕੀਤਾ ਜਾਂਦਾ ਸੀ।


Related News