ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ ਹੋਸ਼
Saturday, May 09, 2026 - 07:10 PM (IST)
ਪਟਿਆਲਾ : ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਹੈਰਾਨੀਜਨਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਤਰਬੂਜ਼ਾ ਖਾਣ ਵਾਲੇ ਸ਼ੌਕੀਨਾਂ ਲਈ ਇਕ ਵੱਡੀ ਚੇਤਾਵਨੀ ਵਜੋਂ ਦੇਖੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਇਕ ਪਰਿਵਾਰ ਨੇ ਖਾਣ ਲਈ ਤਰਬੂਜ਼ਾ ਕੱਟਿਆ ਤਾਂ ਉਸ ਦੇ ਅੰਦਰੋਂ ਅਚਾਨਕ ਸਰਫ਼ ਵਰਗੀ ਚਿੱਟੀ ਝੱਗ ਨਿਕਲਣੀ ਸ਼ੁਰੂ ਹੋ ਗਈ। ਤਰਬੂਜ਼ੇ ਵਿਚੋਂ ਇਸ ਤਰ੍ਹਾਂ ਝੱਗ ਨਿਕਲਦੀ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ ਅਤੇ ਉਹ ਕਾਫੀ ਸਹਿਮ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਇਸ ਵੀਡੀਓ ਦੀ ਸੱਚਾਈ ਬਾਰੇ ਅਜੇ ਪੂਰੀ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਜਗ ਬਾਣੀ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵੱਡਾ ਹਾਦਸਾ, ਕੰਡਕਟਰ ਦੀ ਮੌਤ, ਭਿਆਨਕ ਬਣੇ ਹਾਲਾਤ
ਉਤਰ ਪ੍ਰਦੇਸ਼ ਵਿਚ ਤਰਬੂਜ਼ ਖਾਣ ਨਾਲ ਕੁੜੀ ਦੀ ਮੌਤ
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਤਰਬੂਜ਼ ਖਾਣ ਤੋਂ ਬਾਅਦ ਇਕੋ ਪਰਿਵਾਰ ਦੇ 3 ਜੀਆਂ ਦੀ ਤਬੀਅਤ ਅਚਾਨਕ ਵਿਗੜ ਗਈ। ਜਿਥੇ ਇਲਾਜ ਦੌਰਾਨ ਇਕ ਮੁਟਿਆਰ ਦੀ ਮੌਤ ਹੋ ਗਈ। ਇਹ ਦੁੱਖਦ ਘਟਨਾ ਕੋਤਵਾਲੀ ਦਿਹਾਤ ਥਾਣੇ ਦੇ ਇਲਾਕੇ ਪਿੰਡ ਸ਼ੇਰਨਗਰ ਨਰੈਣੀ ਵਿਚ ਵਾਪਰੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਡਾ. ਜ਼ਿਆਉਲ ਰਹਿਮਾਨ, ਉਨ੍ਹਾਂ ਦੀ ਪਤਨੀ ਅਤੇ 21 ਸਾਲਾ ਧੀ ਮੁਸਕਾਨ ਨੇ ਬੁੱਧਵਾਰ ਨੂੰ ਦੁਪਹਿਰ ਦੇ ਸਮੇਂ ਤਰਬੂਜ਼ ਖਾਧਾ ਸੀ। ਕੁਝ ਘੰਟਿਆਂ ਬਾਅਦ ਤਿੰਨਾਂ ਨੂੰ ਉਲਟੀਆਂ ਅਤੇ ਬੇਚੈਨੀ ਦੀ ਸ਼ਿਕਾਇਤ ਹੋਣ ਲੱਗੀ। ਇਸ ਦੌਰਾਨ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਬਿਜਨੌਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਵੀਰਵਾਰ ਨੂੰ ਮੁਸਕਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚਿੱਟੇ ਤੋਂ ਵੀ ਖ਼ਤਰਨਾਕ ਹੈ ਜ਼ੌਂਬੀ ਡਰੱਗ, ਇਨਸਾਨ ਨੂੰ ਸੁੰਨ ਕਰ ਬਣਾ ਦਿੰਦਾ ਹੈ 'ਜ਼ਿੰਦਾ ਲਾਸ਼'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
