ਖੰਨਾ ਦੀ ਮਾਰਕਿਟ ''ਚ ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

Tuesday, May 05, 2020 - 02:22 PM (IST)

ਖੰਨਾ ਦੀ ਮਾਰਕਿਟ ''ਚ ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

ਖੰਨਾ (ਵਿਪਨ) : ਕੋਰੋਨਾ ਵਾਇਰਸ ਕਾਰਨ ਰੈੱਡ ਜ਼ੋਨ 'ਚ ਆਏ ਖੰਨਾ 'ਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਵੀ ਹੋਲਸੇਲ ਕਰਿਆਨਾ ਮਾਰਕੀਟ 'ਚ ਸ਼ਰੇਆਮ ਦੁਕਾਨਾਂ ਖੋਲ੍ਹ ਕੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਅਤੇ ਪੁਲਸ ਸੁਸਤ ਦਿਖਾਈ ਦਿੱਤੀ। ਖੰਨਾ 'ਚ ਤਾਂ ਅੱਜ ਇਸ ਤਰ੍ਹਾਂ ਹੀ ਲੱਗ ਰਿਹਾ ਸੀ, ਜਿਵੇਂ ਕੋਈ ਕਰਫ਼ਿਊ ਜਾ ਲਾਕ ਡ਼ਾਊਨ ਹੈ ਹੀ ਨਹੀਂ। ਦੁਕਾਨਦਾਰ ਦੁਕਾਨਾਂ ਦੇ ਅੰਦਰ ਹੀ ਭੀੜ ਕਰਕੇ ਸਮਾਨ ਵੇਚ ਰਹੇ ਸਨ, ਜਦੋਂ ਇਸ ਸਬੰਧੀ ਪੁਲਸ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੁਕਾਨਾਂ ਖੁੱਲ੍ਹੀਆਂ ਹਨ ਤਾਂ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ। 

PunjabKesari
ਜਦੋਂ ਦੁਕਾਨਾਂ ਖੋਲ੍ਹੀ ਬੈਠੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਕਿ ਖੰਨਾ ਰੈੱਡ ਜ਼ੋਨ 'ਚ ਹੈ ਅਤੇ ਕਰਿਆਨੇ ਦੀ ਸਪਲਾਈ ਦੌਰਾਨ ਸੋਸ਼ਲ ਡਿਸਟਨਸ ਦਾ ਧਿਆਨ ਰੱਖਣਾ ਹੈ ਤਾਂ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਦੁਕਾਨਾਂ ਦੇ ਅੰਦਰ ਉਨ੍ਹਾਂ ਦੇ ਆਪਣੇ ਹੀ ਮੁਲਾਜ਼ਮ ਹਨ। ਪਰ ਇਨ੍ਹਾਂ ਮੁਲਾਜ਼ਮਾਂ ਨੇ ਕਿਸੇ ਮਾਸਕ, ਦਸਤਾਨੇ ਆਦਿ ਬਿਲਕੁਲ ਨਹੀਂ ਪਾਏ ਹੋਏ ਸਨ। ਮੌਕੇ 'ਤੇ ਪੁੱਜੇ ਐੱਸ. ਆਈ. ਜਗਜੀਤ ਸਿੰਘ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨਾਂ ਖੋਲ੍ਹਣ ਦਾ ਸਮਾਂ 9 ਤੋਂ 11 ਹੈ, ਉਹ ਵੀ ਹੋਮ ਡਿਲੀਵਰੀ ਪਰ ਦੁਕਾਨਾਂ ਖੋਲ੍ਹ ਕੇ ਬੈਠੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜਾ ਵੀ ਦੁਕਾਨਦਾਰ ਕਰਫਿਊ ਜਾਂ ਲਾਕ ਡਾਊਨ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News