ਪੁਲਸ ਨੇ ਲੋਕਾਂ ਨੂੰ ਸਿਖਾਇਆ 'ਸੋਸ਼ਲ ਡਿਸਟੈਂਸਿੰਗ' ਦਾ ਮਤਲਬ

Friday, Apr 03, 2020 - 02:33 PM (IST)

ਪੁਲਸ ਨੇ ਲੋਕਾਂ ਨੂੰ ਸਿਖਾਇਆ 'ਸੋਸ਼ਲ ਡਿਸਟੈਂਸਿੰਗ' ਦਾ ਮਤਲਬ

ਅੰਮ੍ਰਿਤਸਰ (ਸੁਮਿਤ) : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਮਤਲਬ ਕਿ ਸਮਾਜਿਕ ਦੂਰੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਰਾਸ਼ਨ ਵੰਡਣ ਦਾ ਵਧੀਆ ਮਾਮਲਾ ਸਾਹਮਣੇ ਆਇਆ ਹੈ। ਜਿਸ ਇਲਾਕੇ 'ਚ ਰਾਸ਼ਨ ਵੰਡਿਆ ਜਾ ਰਿਹਾ ਹੈ, ਉੱਥੇ ਬਾਜ਼ਾਰ 'ਚ ਪਹਿਲਾਂ ਕੁਝ ਦੂਰੀ 'ਤੇ ਗੋਲ ਸਰਕਲ ਬਣਾਏ ਜਾ ਰਹੇ ਹਨ, ਉਸ ਤੋਂ ਬਾਅਦ ਲੋਕਾਂ ਨੂੰ ਇਕ ਮੀਟਰ ਦੇ ਫਾਸਲੇ ਨਾਲ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਇਕ ਜਾਗਰੂਕਤਾ ਹੈਲਪਡੈਸਕ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਇਕ ਮਹਿਲਾ ਮੁਲਾਜ਼ਮ ਤੇ ਇਕ ਪੁਰਸ਼ ਮੁਲਾਜ਼ਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਘਰ 'ਚ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦੇ ਨਾਲ ਹੀ ਇੱਥੇ ਪੁਲਸ 'ਚ ਅਨੁਸ਼ਾਸਨ ਵੀ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਦੇ ਥਾਣਾ ਰਾਮਬਾਗ ਦੇ ਮੁਖੀ ਨੀਰਜ ਕੁਮਾਰ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਨ ਕਿ ਹੋਰ ਰੋਜ਼ ਰਾਸ਼ਨ ਵੰਡਣ ਦਾ ਕੰਮ ਤਕਰੀਬਨ 500 ਘਰਾਂ 'ਚ ਵੰਡਿਆ ਜਾਵੇ।
 


author

Babita

Content Editor

Related News