ਕਾਂਗਰਸ ਦੇ ਰਾਜ ''ਚ ਹੁਣ ਤੱਕ ਇੰਨੇ ਕਿਸਾਨ ਅਤੇ ਮਜ਼ਦੂਰ ਕਰ ਚੁੱਕੇ ਹਨ ਖੁਦਕੁਸ਼ੀਆਂ
Tuesday, Jul 11, 2017 - 02:59 PM (IST)

ਸੁਨਾਮ - ਕਿਸਾਨ ਯੂਨੀਅਨ ਦੇ ਜ਼ਿਲਾ ਨੇਤਾ ਸੁਖਪਾਲ ਸਿੰਘ ਵੱਲੋਂ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਡੂਆ ਦੀ ਅਗਵਾਈ ਵਿਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ 1.4.2017 ਤੋਂ 10.7.2017 ਤੱਕ ਦੀ ਹੈ, ਤਕਰੀਬਨ ਇਹ 100 ਦਿਨ ਦੀ ਰਿਪੋਟ ਹੈ। ਇਨ੍ਹਾਂ 100 ਦਿਨਾਂ 'ਚ ਪੰਜਾਬ 'ਚ 102 ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਰਿਪੋਰਟ ਅਜੇ ਅਧੂਰੀ ਹੈ। ਜੇਕਰ ਪੰਜਾਬ 'ਚ ਖੁਦਕੁਸ਼ੀਆਂ ਦਾ ਸਹੀ ਸਰਵੇਖਣ ਕੀਤਾ ਜਾਵੇ ਤਾਂ ਇਹ ਉਪਰੋਕਤ ਰਿਪੋਰਟ ਤੋਂ ਦੁੱਗਣੀ ਹੋਵੇਗੀ ਕਿਉਂਕਿ ਜ਼ਿਆਦਾਤਰ ਆਤਮ-ਹੱਤਿਆ ਕਰਨ ਵਾਲੇ ਦਾ ਪੀੜਤ ਪਰਿਵਾਰ ਡਰ ਕਾਰਨ ਅਖਬਾਰ ਜਾਂ ਟੀ. ਵੀ. ਨੂੰ ਜਾਣਕਾਰੀ ਨਹੀਂ ਦਿੰਦ ਅਤੇ ਨਾ ਹੀ ਉਹ ਮ੍ਰਿਤਕ ਸਰੀਰ ਦਾ ਪੋਸਟਮਾਟਮ ਕਰਵਾਉਂਦੇ ਹਨ।
ਜਦੋਂ ਕੋਈ ਨਵੀਂ ਸਰਕਾਰ ਬਣਦੀ ਹੈ, ਖੁਦਕੁਸ਼ੀਆਂ ਲਗਾਤਾਰ ਵੱਧਦੀਆਂ ਜਾਂਦੀਆਂ ਹਨ। ਕਿਉਂਕਿ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦਾ ਪੂਰਾ ਕਰਜ਼ਾ ਮੁਆਫ ਕਰੇਗੀ ਪਰ ਹੁਣ ਜਦੋਂ ਸਰਕਾਰ ਸੱਤਾ 'ਚ ਹੈ ਤਾਂ ਟਾਲ-ਮਟੋਲ 'ਤੇ ਉਤਰ ਆਈ ਹੈ, ਜਿਸ ਕਾਰਨ ਲਗਾਤਾਰ ਆਤਮ-ਹੱਤਿਆਵਾਂ ਹੋ ਰਹੀਆਂ ਹਨ। ਕਿਸਾਨਾਂ ਅਤੇ ਮਜ਼ਦੂਰਾਂ ਦੀ ਉਮੀਦ ਸਰਕਾਰ ਉੱਤੋਂ ਬਿਲਕੁਲ ਟੁੱਟ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਸੰਘਰਸ਼ ਤੋਂ ਇਲਾਵਾ ਕੋਈ ਵੀ ਰਾਸਤਾ ਨਜ਼ਰ ਨਹੀਂ ਆਉਂਦਾ। ਨੇਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਈਚਾਰਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਨ੍ਹਾਂ ਸੰਘਰਸ਼ਾਂ ਦੀ ਮੁੱਖ ਮੰਗ ਕਰਜ਼ਾ, ਖੁਦਕੁਸ਼ੀਆਂ, ਬੇਰੋਜ਼ਗਾਰੀ, ਸਵਾਮੀ ਨਾਰਥਨ ਦੀ ਰਿਪੋਰਟ ਲਾਗੂ ਕਰਵਾਉਣਾ ਆਦਿ ਹੋਵੇਗਾ। ਸਰਕਾਰ ਨੇ ਚੋਣਾਂ ਸਮੇਂ ਜੋ ਵਆਦੇ ਕੀਤੇ ਸਨ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਸੰਘਰਸ਼ ਲਈ ਤਿਆਰ ਹੈ ਅਤੇ ਪੱਤਰਾਕਰਾਂ ਨਾਲ ਗੱਲਬਾਤ ਦੌਰਾਨ ਆਤਮ-ਹੱਤਿਆ ਕਰਨ ਵਾਲਿਆ ਦੀ ਲਿਸਟ ਪ੍ਰੈੱਸ ਨੂੰ ਦੇ ਦਿੱਤੀ ਗਈ ਹੈ।