ਨਹੀਂ ਰੁਕ ਰਿਹਾ ਝਪਟਮਾਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ

Wednesday, Jul 04, 2018 - 01:10 AM (IST)

ਨਹੀਂ ਰੁਕ ਰਿਹਾ ਝਪਟਮਾਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ

ਅਬੋਹਰ(ਸੁਨੀਲ)-ਖੇਤਰ ’ਚ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਰਗਰਮ ਝਪਟਮਾਰਾਂ ਵੱਲੋਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ  ਲਗਾਤਾਰ ਜਾਰੀ ਹੈ। ਇਸੇ ਲਡ਼ੀ ’ਚ  ਕ੍ਰਿਸ਼ਨਾ ਨਗਰੀ ਰੋਡ ’ਤੇ ਬੀਤੀ ਰਾਤ  ਝਪਟਮਾਰ ਮੋਬਾਇਲ ’ਤੇ ਗੱਲ ਕਰ ਰਹੇ ਇਕ ਨੌਜਵਾਨ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।ਜਾਣਕਾਰੀ ਮੁਤਾਬਕ ਕਲਿਆਣ ਭੂਮੀ ਰੋਡ ਵਾਸੀ ਸ਼ੁਭਮ ਅੱਗਰਵਾਲ ਪੁੱਤਰ ਵਿਸ਼ਨੂ ਅੱਗਰਵਾਲ ਬੀਤੀ ਰਾਤ ਕਰੀਬ 10 ਵਜੇ ਕ੍ਰਿਸ਼ਨਾ ਨਗਰੀ ਰੋਡ ’ਤੇ ਜਾ ਰਿਹਾ ਸੀ ਕਿ ਇਸ ਦੌਰਾਨ ਇਕ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਹੱਥੋਂ  ਮੋਬਾਇਲ ਖੋਹ ਲਿਆ ਤੇ ਫਰਾਰ ਹੋ ਗਏ। ਸ਼ੁਭਮ ਅੱਗਰਵਾਲ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਧਿਆਨਯੋਗ ਹੈ ਕਿ ਸ਼ਹਿਰ ’ਚ ਹੁਣ ਤੱਕ ਦਰਜਨਾਂ ਮੋਬਾਇਲ ਝਪਟਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਮਾਡ਼ੇ ਅਨਸਰ ਹੁਣ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ ਅਤੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅਨਜਾਮ ਦੇ ਰਹੇ ਹਨ। ਹਾਲਾਂਕਿ ਥਾਣਾ ਨੰਬਰ 1 ਦੀ ਪੁਲਸ ਨੇ ਪਿਛਲੇ ਦਿਨੀਂ ਦੋ ਮੋਬਾਇਲ ਝਪਟਮਾਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਹਜ਼ਾਰਾਂ ਰੁਪਏ  ਦੇ 2 ਮੋਬਾਇਲ ਬਰਾਮਦ ਕੀਤੇ ਸਨ।
 


Related News