ਪ੍ਰੇਮ ਵਿਆਹ ਤੋਂ ਕੁਝ ਦਿਨ ਬਾਅਦ ਹੀ ਗ੍ਰਿਫ਼ਤਾਰ ਹੋਇਆ ਨੌਜਵਾਨ, ਲੱਗੇ ਇਹ ਦੋਸ਼

Tuesday, Jul 16, 2024 - 02:17 PM (IST)

ਪ੍ਰੇਮ ਵਿਆਹ ਤੋਂ ਕੁਝ ਦਿਨ ਬਾਅਦ ਹੀ ਗ੍ਰਿਫ਼ਤਾਰ ਹੋਇਆ ਨੌਜਵਾਨ, ਲੱਗੇ ਇਹ ਦੋਸ਼

ਲੁਧਿਆਣਾ (ਜਗਰੂਪ)- ਪ੍ਰਵਾਸੀਆਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਇਕ ਵਿਅਕਤੀ ਨੂੰ  ਥਾਣਾ ਸਾਹਨੇਵਾਲ ਦੀ ਪੁਲਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਥਾਣੇਦਾਰ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਬੂ ਕੀਤਾ ਗਿਆ ਵਿਅਕਤੀ ਪ੍ਰਵਾਸੀ ਮਜਦੂਰਾਂ ਤੋਂ ਮੋਬਾਈਲ ਅਤੇ ਨਕਦੀ ਖੋਹ ਕਰਦਾ ਸੀ। ਥਾਣੇਦਾਰ ਨੇ ਦੱਸਿਆ ਕਿ ਇਸ ਨੇ ਪ੍ਰੇਮ ਵਿਆਹ ਕਰਾਇਆ ਹੈ ਅਤੇ ਹੋਏ ਨੂੰ ਥੋੜ੍ਹੀ ਦੇਰ ਹੋਈ ਹੈ, ਕਿਰਾਏ ਦੇ ਮਕਾਨ 'ਚ ਰਹਿੰਦਾ ਹੈ, ਮਾੜਾ ਮੋਟਾ ਨਸ਼ਾ ਕਰਦਾ ਸੀ, ਬਾਅਦ 'ਚ ਮਾੜੇ ਅਨਸਰਾਂ ਨਾਲ ਮੇਲ ਹੋਣ ਤੋਂ ਬਾਅਦ ਅਜਿਹੇ ਕੰਮਾਂ 'ਚ ਪੈ ਗਿਆ ਤੇ ਭੋਲੇ ਭਾਲੇ ਲੋਕਾਂ ਤੋਂ ਲੁੱਟਾਂ ਖੋਹਾਂ ਕਰਨ ਲੱਗ ਗਿਆ।

ਇਹ ਖ਼ਬਰ ਵੀ ਪੜ੍ਹੋ - ਮਾਪਿਆਂ ਨੇ ਵੱਡੇ ਸੁਫ਼ਨਿਆਂ ਨਾਲ ਯੂਨੀਵਰਸਿਟੀ ਭੇਜਿਆ ਇਕਲੌਤਾ ਪੁੱਤ, ਅਚਾਨਕ ਮਿਲੀ ਖ਼ਬਰ ਨੇ ਖੋਹ ਲਈਆਂ ਖੁਸ਼ੀਆਂ

ਕੱਲ ਸੂਚਨਾ ਮਿਲੀ ਸੀ ਕਿ ਇਹ ਮਜਾਰੇ ਪਿੰਡ ਵੱਲੋਂ ਆਉਂਦਾ ਹੈ, ਇਸ ਕੋਲੋਂ ਮੋਬਾਈਲ ਵੀ ਮਿਲ ਸਕਦੇ ਹਨ। ਸੂਚਨਾ ਭਰੋਸੇਯੋਗ ਸੀ, ਇਸ ਲਈ ਪੁਲਸ ਪਾਰਟੀ ਨੇ ਤੁਰੰਤ ਐਕਸ਼ਨ ਲੈਂਦੇ ਇਸ ਨੂੰ  ਬਿਲਗਾ ਕੱਟ 'ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੀ ਪਛਾਣ ਮਨੀ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਜਗਤਪੁਰਾ ਥਾਣਾ ਸੁਨਾਮ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਸੇਖੋ ਦੋਰਾਹਾ ਵਜੋਂ ਹੋਈ ਹੈ। ਇਸ ਵਿਅਕਤੀ ਕੋਲੋਂ 4 ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News