ਜ਼ਹਿਰੀਲੇ ਸੱਪ ਨੇ ਵਿਅਕਤੀ ਨੂੰ ਡੰਗਿਆ, ਹਾਲਤ ਗੰਭੀਰ

Sunday, Sep 17, 2017 - 02:25 PM (IST)

ਜ਼ਹਿਰੀਲੇ ਸੱਪ ਨੇ ਵਿਅਕਤੀ ਨੂੰ ਡੰਗਿਆ, ਹਾਲਤ ਗੰਭੀਰ


ਮੋਗਾ (ਆਜ਼ਾਦ) - ਕੋਟਕਪੂਰਾ ਰੋਡ 'ਤੇ ਕਬਾੜ ਦੀ ਦੁਕਾਨ ਕਰਦੇ ਇਕ ਵਿਅਕਤੀ ਸੁਖਵਿੰਦਰ ਸਿੰਘ ਨਿਵਾਸੀ ਚੜਿੱਕ ਨੂੰ ਜ਼ਹਿਰੀਲੇ ਸੱਪ ਵੱਲੋਂ ਡੰਗਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।

ਉਸ ਨੇ ਦੱਸਿਆ ਕਿ ਉਹ ਕਬਾੜ ਦੀ ਦੁਕਾਨ 'ਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਜਦੋਂ ਉਹ ਕਬਾੜ ਦਾ ਸਾਮਾਨ ਚੁੱਕ ਰਿਹਾ ਸੀ ਤਾਂ ਇਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ, ਜਿਸ ਕਾਰਨ ਉਹ ਥੱਲੇ ਡਿੱਗ ਪਿਆ।


Related News