ਦੂਜੀ ਜਮਾਤ ''ਚ ਪੜ੍ਹਦੇ ਬੱਚੇ ਨੂੰ ਸੱਪ ਨੇ ਡੰਗਿਆ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

Tuesday, Jul 09, 2024 - 01:43 PM (IST)

ਦੂਜੀ ਜਮਾਤ ''ਚ ਪੜ੍ਹਦੇ ਬੱਚੇ ਨੂੰ ਸੱਪ ਨੇ ਡੰਗਿਆ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ (ਅਸ਼ੋਕ) : ਲੁਧਿਆਣਾ 'ਚ ਰਾਹੋਂ ਰੋਡ ਨੇੜੇ ਪਿੰਡ ਚੂੜਵਾਲ 'ਚ ਦੂਜੀ ਜਮਾਤ ਦੇ ਬੱਚੇ ਨੂੰ ਸੱਪ ਨੇ ਡੰਗ ਮਾਰ ਦਿੱਤਾ, ਜਿਸ ਤੋਂ ਬਾਅਦ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਬੱਚੇ ਦੀ ਪਛਾਣ ਰਣਵੀਰ (7) ਵਜੋਂ ਹੋਈ ਹੈ, ਜੋ ਸਰਕਾਰੀ ਸਕੂਲ 'ਚ ਪੜ੍ਹਦਾ ਹੈ। ਬੱਚੇ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸੋਮਵਾਰ ਰਾਤ ਨੂੰ ਵਿਹੜੇ 'ਚ ਖੇਡ ਰਿਹਾ ਸੀ ਤਾਂ ਅਚਾਨਕ ਹੀ ਹਨ੍ਹੇਰੇ 'ਚ ਉਸ ਨੂੰ ਇਕ ਸੱਪ ਨੇ ਡੰਗ ਮਾਰ ਦਿੱਤਾ। ਬੱਚੇ ਦੇ ਰੋਣ ਅਤੇ ਰੌਲਾ ਪਾਉਣ 'ਤੇ ਜਿਵੇਂ ਹੀ ਉਹ ਪਹੁੰਚੇ ਤਾਂ ਸੱਪ ਨਾਲੀ ਦੇ ਰਸਤਿਓਂ ਬਾਹਰ ਨਿਕਲ ਗਿਆ।

ਉਸ ਤੋਂ ਬਾਅਦ ਤੁਰੰਤ ਉਹ ਪਰਦੀਪ ਨੂੰ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੂੰ ਸੱਪਾਂ ਨੇ ਡੰਗ ਮਾਰਿਆ ਹੈ ਕਿਉਂਕਿ ਸਾਰੀਆਂ ਗਲੀਆਂ ਕੱਚੀਆਂ ਹੋਣ ਕਾਰਨ ਸੱਪ ਅਕਸਰ ਘਰਾਂ 'ਚ ਵੜ ਜਾਂਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਰਾਹੋਂ ਰੋਡ ਨੇੜਲੇ ਲੱਗਦੇ ਪਿੰਡਾਂ ਦੀਆਂ ਗਲੀਆਂ ਅਤੇ ਸੜਕਾਂ ਨੂੰ ਪੱਕਾ ਕੀਤਾ ਜਾਵੇ, ਜਿਸ ਕਾਰਨ ਬੇਗੁਨਾਹ ਲੋਕਾਂ ਦੀ ਜਾਨ ਨੂੰ ਖ਼ਤਰਾ ਨਾ ਬਣੇ। ਫਿਲਹਾਲ ਇਸ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।


author

Babita

Content Editor

Related News