ਸੁੱਤੇ ਪਏ ਬੱਚੇ ਨੂੰ ਸੱਪ ਨੇ ਡੱਸਿਆ, ਡਾਕਟਰ ਦੀ ਥਾਂ ਝਾੜਾ ਕਰਨ ਵਾਲੇ ਕੋਲ ਲੈ ਗਿਆ ਪਰਿਵਾਰ, ਹੋਈ ਮੌਤ

Tuesday, Nov 08, 2022 - 06:15 PM (IST)

ਸੁੱਤੇ ਪਏ ਬੱਚੇ ਨੂੰ ਸੱਪ ਨੇ ਡੱਸਿਆ, ਡਾਕਟਰ ਦੀ ਥਾਂ ਝਾੜਾ ਕਰਨ ਵਾਲੇ ਕੋਲ ਲੈ ਗਿਆ ਪਰਿਵਾਰ, ਹੋਈ ਮੌਤ

ਬਨੂੜ (ਗੁਰਪਾਲ) : ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਪਿੰਡ ਬਠਲਾਣਾ ਦੇ ਵਸਨੀਕ 10 ਸਾਲਾ ਬੱਚੇ ਦੀ ਸੱਪ ਦੇ ਡੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਬਠਲਾਣਾ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਸਤਨਾਮ ਸਿੰਘ ਦਾ ਪੁੱਤਰ ਜਸਕੀਰਤ ਸਿੰਘ ਮੰਜੇ ’ਤੇ ਸੁੱਤਾ ਪਿਆ ਸੀ। ਅਚਾਨਕ ਸਵੇਰੇ 5 ਕੁ ਵਜੇ ਇਕ ਜ਼ਹਿਰੀਲੇ ਸੱਪ ਵੱਲੋਂ ਮੰਜੇ ’ਤੇ ਚੜ੍ਹ ਕੇ ਨਾਬਾਲਗ ਬੱਚੇ ਦੀ ਉਂਗਲ ’ਤੇ ਡੰਗ ਮਾਰ ਦਿੱਤਾ। ਪਰਿਵਾਰਕ ਮੈਂਬਰ ਉਸ ਨੂੰ ਕਿਸੇ ਹਸਪਤਾਲ ’ਚ ਲਿਜਾਉਣ ਦੀ ਥਾਂ ਕਿਸੇ ਝਾੜਾ ਕਰਨ ਵਾਲੇ ਕੋਲ ਲੈ ਕੇ ਗਏ, ਜਿਸ ਕਾਰਨ ਕੁਝ ਦੇਰ ਬਾਅਦ ਬੱਚੇ ਦੀ ਸੱਪ ਦਾ ਜ਼ਹਿਰ ਚੜਨ ਕਾਰਨ ਮੌਤ ਹੋ ਗਈ।


author

Gurminder Singh

Content Editor

Related News