ਡਰੱਗ ਸਮੱਗਲਰਾਂ ਤੇ ਪੁਲਸ ਵਿਚਾਲੇ ਮੁਠਭੇੜ, ਚੱਲੀਆਂ ਗੋਲੀਆਂ (ਵੀਡੀਓ)

09/29/2019 6:16:55 PM

ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਨਕੋਦਰ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਬਾਬਾ ਮੁਰਾਦ ਸ਼ਾਹ ਰੋਡ 'ਤੇ ਪੁਲਸ ਅਤੇ ਨਸ਼ਾ ਸਮੱਗਲਰਾਂ ਵਿਚਾਲੇ ਗੋਲੀ ਚੱਲ ਗਈ। ਇਸ ਤੋਂ ਬਾਅਦ ਕਾਫੀ ਜੱਦੋ-ਜਹਿਦ ਮਗਰੋਂ ਪੁਲਸ ਨੇ ਫਿਰੋਜ਼ਪੁਰ ਅਤੇ ਪਟਿਆਲਾ ਦੇ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਲਿਆ। ਦਰਅਸਲ, ਸੂਚਨਾ ਦੇ ਆਧਾਰ 'ਤੇ ਜਗਰਾਓਂ ਪੁਲਸ ਨਕੋਦਰ 'ਚ ਕੁਝ ਮੁਲਜ਼ਮਾਂ ਦੀ ਭਾਲ 'ਚ ਆਈ ਸੀ। ਬਾਬਾ ਮੁਰਾਦ ਸ਼ਾਹ ਪਾਰਕਿੰਗ 'ਚ ਦੋਸ਼ੀਆਂ ਨੂੰ ਵੇਖਣ 'ਤੇ ਜਦੋਂ ਪੁਲਸ ਨੇ ਉਨ੍ਹਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੱਡੀ ਭਜਾ ਕੇ ਲੈ ਗਏ। ਦੋਸ਼ੀਆਂ ਨੂੰ ਰੋਕਣ ਲਈ ਪੁਲਸ ਨੇ ਉਨ੍ਹਾਂ ਦੀ ਗੱਡੀ ਦੇ ਟਾਇਰ 'ਤੇ ਗੋਲੀ ਚਲਾਈ ਪਰ ਦੋਸ਼ੀ ਫਰਾਰ ਹੋ ਗਏ, ਜਿਨ੍ਹਾਂ ਨੂੰ ਸ਼ਹਿਰ 'ਚ ਦਾਖਲ ਹੋਣ ਉਪਰੰਤ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। 

PunjabKesari
ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।


Gurminder Singh

Content Editor

Related News