ਸ਼ਰਾਬ ਦੀਆਂ 400 ਪੇਟੀਆਂ ਬਰਾਮਦ ; ਸਮੱਗਲਰ ਗੱਡੀ ਛੱਡ ਕੇ ਫਰਾਰ

Thursday, Jun 28, 2018 - 07:16 AM (IST)

ਸ਼ਰਾਬ ਦੀਆਂ 400 ਪੇਟੀਆਂ ਬਰਾਮਦ ; ਸਮੱਗਲਰ ਗੱਡੀ ਛੱਡ ਕੇ ਫਰਾਰ

ਪਟਿਆਲਾ(ਬਲਜਿੰਦਰ, ਚਾਵਲਾ, ਨਿਰਦੋਸ਼)-ਸੀ. ਆਈ. ਏ. ਸਟਾਫ ਦੀ ਪੁਲਸ ਨੇ ਇੰਸ. ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਅੱਜ ਰਾਜਪੁਰਾ ਦੇ ਨੇੜਿਓਂ ਸ਼ਰਾਬ ਦੀਆਂ 400 ਪੇਟੀਆਂ ਬਰਾਮਦ ਕੀਤੀਆਂ ਹਨ। ਸਮੱਗਲਰ ਗੱਡੀ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਥਾਣਾ ਗੰਡਾਖੇਡ਼ੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਇੰਚਾਰਜ ਇੰਸ. ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਏ. ਐੱਸ. ਆਈ. ਸੂਰਜ ਪ੍ਰਕਾਸ਼ ਗਾਜ਼ੀਪੁਰ ਟੀ-ਪੁਆਇੰਟ ਦੇ ਕੋਲ ਪੁਲਸ ਪਾਰਟੀ ਸਮੇਤ ਮੌਜੂਦ ਸਨ।  ਜਦੋਂ ਪੁਲਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਹਰਿਆਣਾ ਮਾਰਕਾ ਸ਼ਰਾਬ ਦੀਅਾਂ 400 ਪੇਟੀਅਾਂ ਬਰਾਮਦ ਕੀਤੀਅਾਂ ਗਈਅਾਂ।  ਉਨ੍ਹਾਂ ਦੱਸਿਆ ਕਿ ਪਹਿਲਾਂ ਡੀ. ਟੀ. ਓ. ਦਫ਼ਤਰ ਤੋਂ ਗੱਡੀ ਦਾ ਪੂਰਾ ਰਿਕਾਰਡ ਕਢਵਾਇਆ ਜਾਵੇਗਾ। ਬਾਅਦ ’ ਚ ਤਫਤੀਸ਼ ਸ਼ੁਰੂ ਕੀਤੀ ਜਾਵੇਗੀ।
 


Related News