ਬੱਚਿਆਂ ਲਈ ਕੋਕੀਨ ਤੋਂ ਘੱਟ ਨਹੀਂ ਸਮਾਰਟਫੋਨ ਦਾ ਨਸ਼ਾ

06/16/2019 9:01:27 PM

ਜਲੰਧਰ (ਸੋਮਨਾਥ)— ਡੇਢ-ਦੋ ਸਾਲ ਦਾ ਬੱਚਾ ਜਦੋਂ ਮੋਬਾਇਲ 'ਤੇ ਉਂਗਲੀਆਂ ਚਲਾਉਂਦਾ ਹੈ ਤਾਂ ਪੇਰੈਂਟਸ ਬੜੇ ਮਾਣ ਨਾਲ ਕਹਿੰਦੇ ਹਨ ਕਿ ਦੇਖੋ ਸਾਡਾ ਬੱਚਾ ਮੋਬਾਇਲ 'ਤੇ ਕਿੰਨੀ ਬਿਹਤਰੀ ਨਾਲ ਫੀਚਰ ਅਪਡੇਟ ਕਰਦਾ ਹੈ ਪਰ ਇਹ ਸਮਾਰਟਫੋਨ ਦਾ ਨਸ਼ਾ 'ਕੋਕੀਨ' ਵਰਗਾ ਹੈ। ਇਕ ਵਾਰ ਇਹ ਨਸ਼ਾ ਲੱਗ ਗਿਆ ਤਾਂ ਬੱਚਿਆਂ ਦੀ ਜ਼ਿੱਦ ਅੱਗੇ ਪੇਰੈਂਟਸ ਬੇਵੱਸ ਹੋ ਕੇ ਉਨ੍ਹਾਂ ਨੂੰ ਇਸ ਨਸ਼ੇ ਦੀ ਡੋਜ਼ ਦੇਣ ਲਈ ਮਜਬੂਰ ਹੋ ਜਾਂਦੇ ਹਨ।

ਸ਼ਾਇਦ ਇਸੇ ਲਈ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਬਿਲ ਗੇਟਸ ਨੇ ਆਪਣੇ ਬੱਚਿਆਂ ਨੂੰ 14 ਸਾਲ ਦੀ ਉਮਰ ਤਕ ਮੋਬਾਇਲ ਅਤੇ ਟੈਬਲੇਟ ਤੋਂ ਦੂਰ ਰੱਖਿਆ। ਸਟੀਵ ਜੌਬਸ ਖੁਦ ਇਕ ਇੰਟਰਵਿਊ 'ਚ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਦੇ ਵੀ ਆਈਪਾਡ ਜਾਂ ਫਿਰ ਮੋਬਾਇਲ ਫੋਨ ਇਸਤੇਮਾਲ ਨਹੀਂ ਕਰਨ ਦਿੱਤਾ। ਮੋਬਾਇਲ ਦੇ ਸਾਈਡ ਇਫੈਕਟਸ ਨੂੰ ਲੈ ਕੇ ਆਈਆਂ ਖੋਜਾਂ ਦੀ ਗੱਲ ਕਰੀਏ ਤਾਂ ਜੋ ਬੱਚੇ ਕਿਸੇ ਵੀ ਰੂਪ 'ਚ ਸਮਾਰਟਫੋਨ ਇਸਤੇਮਾਲ ਕਰਦੇ ਹਨ, ਉਹ ਦੂਸਰੇ ਬੱਚਿਆਂ ਦੇ ਮੁਕਾਬਲੇ ਦੇਰ ਨਾਲ ਬੋਲਣਾ ਸ਼ੁਰੂ ਕਰਦੇ ਹਨ। 6 ਮਹੀਨੇ ਤੋਂ 2 ਸਾਲ ਤਕ 900 ਬੱਚਿਆਂ 'ਤੇ ਕੀਤੇ ਗਏ ਸਰਵੇ 'ਚ ਇਹ ਹੈਰਾਨ ਕਰਨ ਵਾਲੀ ਸਥਿਤੀ ਸਾਹਮਣੇ ਆਈ ਹੈ।

ਲੰਡਨ 'ਚ ਇਕ ਐਜੂਕੇਸ਼ਨ ਕਾਨਫਰੰਸ ਦੌਰਾਨ ਦੁਨੀਆ ਦੀ ਮਸ਼ਹੂਰ ਹਾਰਲੇ ਸਟ੍ਰੀਟ ਕਲੀਨਿਕ ਡਾਇਰੈਕਟਰ ਮਿਸ ਮੈਂਡੀ ਸੈਲੀਗਿਰੀ ਨੇ ਤਾਂ ਇਥੋਂ ਤਕ ਕਿਹਾ ਕਿ ਬੱਚਿਆਂ ਨੂੰ ਸਮਾਰਟਪੋਨ ਦੇਣਾ ਉਨ੍ਹਾਂ ਨੂੰ 1 ਗ੍ਰਾਮ ਕੋਕੀਨ ਦੇਣ ਦੇ ਬਰਾਬਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਸਨੈਪਚੈਟ ਅਤੇ ਇੰਸਟਾਗ੍ਰਾਮ 'ਤੇ ਦੋਸਤਾਂ ਨੂੰ ਮੈਸੇਜ ਭੇਜਣਾ ਨੌਜਵਾਨਾਂ 'ਚ ਡਰੱਗਸ ਅਤੇ ਅਲਕੋਹਲ ਵਰਗੇ ਨਸ਼ੇ ਵਾਂਗ ਹੈ। ਉਨ੍ਹਾਂ ਕਿਹਾ ਕਿ ਉਹ ਅਕਸਰ ਲੋਕਾਂ ਨੂੰ ਕਹਿੰਦੀ ਹੈ ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ ਟੈਬਲੇਟ ਜਾਂ ਮੋਬਾਇਲ ਫੋਨ ਦਿੰਦੇ ਹੋ ਤਾਂ ਅਸਲ 'ਚ ਤੁਸੀਂ ਉਨ੍ਹਾਂ ਨੂੰ ਇਕ ਬੋਤਲ ਸ਼ਰਾਬ ਜਾਂ ਇਕ ਗ੍ਰਾਮ ਕੋਕੀਨ ਦੇ ਰਹੇ ਹੁੰਦੇ ਹੋ।

ਐਕਸਪਰਟਸ ਦਾ ਇਹ ਵੀ ਮੰਨਣਾ ਹੈ ਕਿ ਸਮਾਰਟਫੋਨ 'ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਬੱਚੇ 'ਚ ਐਂਗਜ਼ਾਇਟੀ, ਡਿਪ੍ਰੈਸ਼ਨ ਅਤੇ ਅਟੈਚਮੈਂਟ ਡਿਸਆਰਡਰ ਨਾਲ ਏ. ਡੀ. ਡੀ. ਅਤੇ ਸਾਇਕਾਸਿਸ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਮੋਬਾਇਲ 'ਤੇ ਖਤਰਨਾਕ ਵੀਡੀਓ ਗੇਮਜ਼ ਬੱਚਿਆਂ ਨੂੰ ਅਸੰਵੇਦਨਸ਼ੀਲ ਬਣਾ ਰਹੀਆਂ ਹਨ। ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣ 'ਤੇ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਰੂ-ਬ-ਰੂ ਨਹੀਂ ਹੁੰਦੇ ਅਤੇ ਉਨ੍ਹਾਂ 'ਚ ਇੰਪਥੀ ਦੀ ਕਮੀ ਹੋ ਜਾਂਦੀ ਹੈ। ਸਮਾਰਟਫੋਨ 'ਤੇ ਵੀਡੀਓ ਗੇਮ ਖੇਡਣ ਵਾਲੇ ਬੱਚਿਆਂ ਨੂੰ ਲੱਗਣ ਲੱਗਦਾ ਹੈ ਕਿ ਹਿੰਸਾਤਮਕ ਰਵੱਈਆ ਅਪਣਾ ਕੇ ਉਹ ਆਸਾਨੀ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਦੇ ਹਨ। ਮਨੋਚਕਿਤਸਕਾਂ ਦੀ ਮੰਨੀਏ ਤਾਂ ਬੱਚੇ ਨੂੰ ਜਦੋਂ ਗੇਮ ਦੀ ਆਦਤ ਹੋ ਜਾਂਦੀ ਹੈ, ਉਸ ਨੂੰ ਮੈਡੀਕਲ ਦੀ ਭਾਸ਼ਾ 'ਚ ਆਬਸੈਸ਼ਨ ਕਹਿੰਦੇ ਹਨ। ਪੇਰੈਂਟਸ ਜਦੋਂ ਬੱਚੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਚਾਹੁੰਦਾ ਹੋਇਆ ਵੀ ਨਹੀਂ ਰੁਕਦਾ। ਬਚਪਨ 'ਚ ਪਿਆਰ ਜ਼ਿਆਦਾ ਮਿਲੇ ਤਾਂ ਬੱਚੇ ਨੂੰ ਕੰਡਕਟ ਡਿਸਆਰਡਰ ਦਾ ਖਤਰਾ ਹੋ ਜਾਂਦਾ ਹੈ ਅਤੇ ਜੇਕਰ ਉਸ ਦਾ ਇਲਾਜ ਨਾ ਹੋਵੇ ਤਾਂ ਉਹ ਕੰਡਕਟ ਐਂਟੀ-ਸੋਸ਼ਲ ਪਰਸਨੈਲਿਟੀ ਬਣ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ।

ਕੀ ਹੈ ਕੰਡਕਟ ਡਿਸਆਰਡਰ
ਕੰਡਕਟ ਡਿਸਆਰਡਰ ਕਈ ਵਿਵਹਾਰਕ ਅਤੇ ਭਾਵਨਾਤਮਕ ਸਮੱਸਿਆਵਾਂ ਦਾ ਗਰੁੱਪ ਹੈ ਜੋ ਬਚਪਨ ਜਾਂ ਅੱਲ੍ਹੜ ਉਮਰ 'ਚ ਸ਼ੁਰੂ ਹੁੰਦਾ ਹੈ। ਇਸ ਸਮੱਸਿਆ ਤੋਂ ਪੀੜਤ ਬੱਚੇ ਕੋਈ ਰੂਲਸ ਨਹੀਂ ਮੰਨਦੇ। ਕੋਈ ਗੱਲ ਮਨਾ ਕਰਨ 'ਤੇ ਅਗ੍ਰੈਸਿਵ ਅਤੇ ਡਿਸਟ੍ਰਕਟਿਵ ਹੋਜਾਂਦੇ ਹਨ। ਜੇਕਰ ਤੁਹਾਡੇ ਬੱਚੇ ਨੂੰ ਕੰਡਕਟ ਡਿਸਆਰਡਰ ਹੈ ਤਾਂ ਉਹ ਤੁਹਾਨੂੰ ਟਫ ਅਤੇ ਕਾਨਫੀਡੈਂਟ ਲਗ ਸਕਦਾ ਹੈ। ਹਾਲਾਂਕਿ ਹਕੀਕਤ 'ਚ ਉਹ ਇਨਸਕਿਓਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਲੋਕ ਉਨ੍ਹਾਂ ਨਾਲ ਮਾੜਾ ਵਤੀਰਾ ਕਰ ਰਹੇ ਹਨ।

'ਸੈਕਸਾਈਟਿੰਗ ਅਤੇ ਪੋਰਨੋਗ੍ਰਾਫੀ' ਨੂੰ ਆਮ ਮੰਨਣ ਲੱਗੇ ਬੱਚੇ
ਮਿਸ ਮੈਂਡੀ ਸੈਲੀਗਿਰੀ ਦਾ ਕਹਿਣਾ ਹੈ ਕਿ ਲੰਦਨ 'ਚ 2 ਹਜਾਰ ਦੇ ਲਗਭਗ ਬੱਚਿਆਂ 'ਤੇ ਕੀਤੇ ਗਏ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਤ ਸਾਰੇ 13-14 ਸਾਲ ਦੇ ਬੱਚੇ ਸਮਾਰਟਫੋਨ 'ਤੇ ਅਸ਼ਲੀਲ ਸਾਹਿਤ ਅਤੇ ਕਾਮੁਕ ਤਸਵੀਰਾਂ ਦੇ ਲੈਣ-ਦੇਣ ਨੂੰ ਪੂਰੀ ਤਰ੍ਹਾਂ ਆਮ ਮੰਨਦੇ ਹਨ। ਉਨ੍ਹਾਂ ਨਾਲ ਕਾਨਫਰੈਂਸ 'ਚ ਸੰਬੋਧਤ ਕਰਦਿਆਂ ਨੋਚਿਕਤਸਕ ਡਾ. ਰਿਚਰਡ ਗ੍ਰਾਹਮ ਨੇ ਕਿਹਾ ਕਿ 10 ਵਿਚੋਂ 4 ਬੱਚਿਆਂ 'ਚ ਸਕ੍ਰੀਨ 'ਤੇ ਟਾਈਮ ਬਿਤਾਉਣ ਦੀ ਆਦਤ ਛੁਡਾਉਣਾ ਮੁਸ਼ਕਲ ਕੰਮ ਹੈ। ਉਨ੍ਹਾਂ ਦੱਸਿਆ ਕਿ ਬ੍ਰਾਡਕਾਸਟਿੰਗ ਰੈਗੁਲੇਟਰਸ ਮੁਤਾਬਕ 3 ਤੋਂ 4 ਸਾਲ ਦੇ ਬੱਚੇ ਵੀ ਔਸਤਨ ਹਫਤੇ 'ਚ 6 ਘੰਟੇ ਤਕ ਇੰਟਰਨੈੱਟ 'ਤੇ ਸਮਾਂ ਬਿਤਾਉਂਦੇ ਹਨ।


Baljit Singh

Content Editor

Related News