ਲੁਧਿਆਣਾ ''ਚ ਸਿੱਖਿਆ ਸਕੱਤਰ ਦੇ ਸਮਾਰਟ ਸਕੂਲਾਂ ਨੇ ਦਿਖਾਇਆ ਰੰਗ
Wednesday, Apr 10, 2019 - 01:44 PM (IST)

ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਨਤੀਜਾ ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਰੂਪ 'ਚ ਸਾਹਮਣੇ ਆਉਣ ਲੱਗਾ ਹੈ। ਇਸੇ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਪਹਿਲ ਕਦਮੀ ਨਾਲ ਸਰਕਾਰੀ ਸਕੂਲਾਂ ਦੀ ਸੁਧਰੀ ਦਸ਼ਾ ਕਾਰਨ ਇਨ੍ਹਾਂ ਸਕੂਲਾਂ 'ਚ ਦਾਖਲਿਆਂ ਦੀ ਭਰਮਾਰ ਲੱਗ ਗਈ ਹੈ। ਸਿੱਖਿਆ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਪਟਿਆਲਾ ਦੇ ਸਿਵਲ ਲਾਈਨਜ਼ ਸਥਿਤ ਸਰਕਾਰੀ ਸੈਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਹੋਇਆ ਹੈ।
ਪਹਿਲਾਂ 9 ਦਿਨਾਂ 'ਚ ਹੀ ਵੱਖ-ਵੱਖ ਨਿਜੀ ਸਕੂਲਾਂ ਦੇ ਲਗਭਗ 800 ਵਿਦਿਆਰਥੀਆਂ ਦਾ ਇਕ ਹੀ ਸਰਕਾਰੀ ਸਕੂਲ ਵੱਲ ਰੁਖ ਕਰਨਾ ਇਨ੍ਹਾਂ ਸਕੂਲਾਂ ਦੀ ਬਦਲ ਰਹੀ ਤਸਵੀਰ ਦਾ ਨਤੀਜਾ ਬਿਆਨ ਕਰ ਰਿਹਾ ਹੈ। ਸਿਵਲ ਲਾਈਨਜ਼ ਸਮਾਰਟ ਸਕੂਲ ਦੇ ਪ੍ਰਿੰਸੀਪਲ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ ਪਟਿਆਲਾ 'ਚ ਇਸ ਸੈਸ਼ਨ 'ਚ ਹੁਣ ਤੱਕ 855 ਵਿਦਿਆਰਥੀਆਂ ਨੇ ਦਾਖਲਾ ਲਿਆ। ਇਨ੍ਹਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ 'ਚ 800 ਤੋਂ ਜ਼ਿਆਦਾ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਹਨ।