ਸਿਵਲ ਹਸਪਤਾਲ ''ਚ ਪ੍ਰਧਾਨ ਮੰਤਰੀ ਮੋਦੀ ਖਿਲਾਫ ਲੱਗੇ ਨਾਅਰੇ

Sunday, Apr 22, 2018 - 05:41 AM (IST)

ਸਿਵਲ ਹਸਪਤਾਲ ''ਚ ਪ੍ਰਧਾਨ ਮੰਤਰੀ ਮੋਦੀ ਖਿਲਾਫ ਲੱਗੇ ਨਾਅਰੇ

ਜਲੰਧਰ, (ਸ਼ੋਰੀ)- ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਆਸ਼ਾ ਵਰਕਰਾਂ ਨੇ ਜ਼ਬਰਦਸਤ ਭੜਾਸ ਕੱਢਦਿਆਂ ਮੋਦੀ ਮੁਰਦਾਬਾਦ ਦੇ ਨਾਅਰੇ ਲਾਏ। ਭੜਕੀਆਂ ਆਸ਼ਾ ਵਰਕਰਾਂ ਦਾ ਇਥੋਂ ਤੱਕ ਕਹਿਣਾ ਸੀ ਕਿ ਮੋਦੀ ਲੋਕਾਂ ਦੇ ਘਰਾਂ ਨੂੰ ਵਸਣ ਨਹੀਂ ਦੇ ਰਿਹਾ ਅਤੇ ਉਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਵੀ ਉਨ੍ਹਾਂ ਤੋਂ ਕੱਚਿਆਂ ਦੇ ਤੌਰ 'ਤੇ ਕੰਮ ਲਿਆ ਜਾ ਰਿਹਾ ਹੈ। 
ਆਸ਼ਾ ਵਰਕਰਾਂ ਦਾ ਕਹਿਣਾ ਸੀ ਕਿ ਭਗਤ ਪੂਰਨ ਸਿੰਘ ਸਕੀਮ ਦਾ ਪੈਸਾ ਵੀ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ ਅਤੇ ਉਪਰੋਂ ਭਗਤ ਪੂਰਨ ਸਿੰਘ ਸਕੀਮ ਦੇ ਫਾਰਮ ਲੋਕਾਂ ਦੇ ਘਰਾਂ ਵਿਚ ਜਾ ਕੇ ਭਰਨ ਬਦਲੇ ਉਨ੍ਹਾਂ ਨੂੰ 5-5 ਰੁਪਏ ਪ੍ਰਤੀ ਫਾਰਮ ਦੇਣਾ ਜੋ ਕਿਸੇ ਮਜ਼ਾਕ ਤੋਂ ਘੱਟ ਨਹੀਂ। ਪਹਿਲਾਂ ਹੀ ਉਨ੍ਹਾਂ ਕੋਲੋਂ ਬਹੁਤ ਕੰਮ ਲਿਆ ਜਾਂਦਾ ਹੈ ਅਤੇ ਫਾਰਮ ਭਰਨ ਦੇ ਬਦਲੇ ਉਨ੍ਹਾਂ ਨੂੰ ਘੱਟੋ-ਘੱਟ 100 ਰੁਪਏ ਸਰਕਾਰ ਨੂੰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਜਲਦੀ ਪੱਕਾ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਸੰਘਰਸ਼ ਕਰਨਗੀਆਂ।


Related News