ਜਲੰਧਰ ਤੋਂ ਫੜੇ ਅੱਤਵਾਦੀ ਦੇ ਰੂਮ ਪਾਰਟਨਰ ਸਣੇ 6 ਨੌਜਵਾਨ ਲਏ ਪੁਲਸ ਨੇ ਹਿਰਾਸਤ 'ਚ

10/12/2018 8:21:11 AM

ਜਲੰਧਰ (ਵੈਬ ਡੈਸਕ)—ਸਥਾਨਕ ਮਿੱਠੂ ਬਸਤੀ ਇਲਾਕੇ ਦੇ ਇਕ ਪੀ.ਜੀ. 'ਚ ਰਹਿਣ ਵਾਲੇ ਨੌਜਵਾਨ ਨੂੰ ਹਿਰਾਸਤ 'ਚ ਲੈਣ ਗਈ ਪੁਲਸ ਨੇ ਅੱਜ 6 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ 'ਚੋਂ ਇਕ ਨੌਜਵਾਨ ਸੀ. ਟੀ. ਇੰਸਟੀਚਿਊਟ 'ਚੋਂ ਫੜ੍ਹ੍ਹੇ ਗਏ ਤਿੰਨ ਅੱਤਵਾਦੀਆਂ 'ਚੋਂ ਇਕ ਦਾ ਰੂਮ ਪਾਰਟਨਰ ਸੀ, ਜੋ ਕਿ ਮਿੱਠੂ ਬਸਤੀ 'ਚ ਇਕ ਪੀ. ਜੀ. ਰਹਿੰਦੇ ਸਨ। ਅੱਜ ਪੁਲਸ ਵਲੋਂ ਜਦ ਮਿੱਠੂ ਬਸਤੀ ਉਕਤ ਪੀ. ਜੀ. 'ਚ ਛਾਪੇਮਾਰੀ ਕੀਤੀ ਗਈ ਤਾਂ ਉਥੇ ਉਕਤ ਨੌਜਵਾਨ ਦੇ ਨਾਲ 5 ਹੋਰ ਨੌਜਵਾਨ ਵੀ ਕਮਰੇ 'ਚ ਮੌਜੂਦ ਸਨ। ਜਿਸ ਕਾਰਨ ਪੁਲਸ ਨੇ ਸਾਰੇ 6 ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਜਦ ਇਸ ਮਾਮਲੇ ਸੰਬੰਧੀ ਡੀ. ਸੀ. ਪੀ. ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 6 ਨੌਜਵਾਨਾਂ ਨੂੰ ਮਿੱਠੂ ਬਸਤੀ ਇਲਾਕੇ 'ਚੋਂ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ ਹੈ।


Related News